Home / World / ਨਵਜੋਤ ਸਿੰਘ ਸਿੱਧੂ ਵੱਲੋਂ ਮਹਿਲਾ ਸਸ਼ਕਤੀਕਰਨ ਨੂੰ ਸਿਜਦਾ

ਨਵਜੋਤ ਸਿੰਘ ਸਿੱਧੂ ਵੱਲੋਂ ਮਹਿਲਾ ਸਸ਼ਕਤੀਕਰਨ ਨੂੰ ਸਿਜਦਾ

ਨਵਜੋਤ ਸਿੰਘ ਸਿੱਧੂ ਵੱਲੋਂ ਮਹਿਲਾ ਸਸ਼ਕਤੀਕਰਨ ਨੂੰ ਸਿਜਦਾ

2ਚੰਡੀਗੜ -”ਮਹਿਲਾਵਾਂ ਦਾ ਸਮਾਜ ਵਿੱਚ ਅਹਿਮ ਸਥਾਨ ਹੈ ਅਤੇ ਉਹ ਪਵਿੱਤਰਤਾ, ਕੋਮਲਤਾ ਅਤੇ ਚੰਗਿਆਈ ਦੀ ਧੁਰੀ ਹਨ ਜਿਨਾਂ ਦੁਆਲੇ ਸਮਾਜ ਦਾ ਵਿਕਾਸ ਘੁੰਮਦਾ ਹੈ।” ਇਹ ਗੱਲ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਪੰਜਾਬ ਕਲਾ ਭਵਨ ਸਥਿਤ ਰੰਧਾਵਾ ਆਡੀਟੋਰੀਅਮ ਵਿਖੇ ਤਿੰਨ ਰੋਜ਼ਾ 17ਵੀਂ ਸਰਵ ਭਾਰਤੀ ਕਵਿੱਤਰੀ ਕਾਨਫਰੰਸ ਦਾ ਉਦਘਾਟਨ ਕਰਨ ਉਪਰੰਤ ਸੰਬੋਧਨ ਕਰਦਿਆਂ ਕਹੀ।
ਸ. ਸਿੱਧੂ ਨੇ ਕਿਹਾ ਕਿ ਅਜਿਹੀਆਂ ਕਾਨਫਰੰਸਾਂ ਜਿੱਥੇ ਨਾਰੀ ਸ਼ਕਤੀ ਦਾ ਪ੍ਰਤੀਕ ਹਨ ਉਥੇ ਹੀ ਉਸ ਚਲਨ ਦੀ ਵੀ ਤਰਜ਼ਮਾਨੀ ਵੀ ਕਰਦੀਆਂ ਹਨ ਜਿਸ ਸਦਕਾ ਉਨ•ਾਂ ਦੁਨੀਆਂ ਭਰ ਵਿੱਚ ਆਪਣਾ ਸਨਮਾਨਜਨਕ ਸਥਾਨ ਆਪਣੀ ਮਿਹਨਤ ਨਾਲ ਕਾਇਮ ਕੀਤਾ ਹੈ। ਕਾਨਫਰੰਸ ਨੂੰ ਪੰਜਾਬ ਦੇ ਇਤਿਹਾਸ ਵਿੱਚ ਵਿਸ਼ੇਸ਼ ਥਾਂ ਰੱਖਣ ਵਾਲੀ ਕਰਾਰ ਦਿੰਦੇ ਹੋਏ ਸ. ਸਿੱਧੂ ਨੇ ਕਿਹਾ ਕਿ ਇਹ ਵੇਖ ਕੇ ਬਹੁਤ ਹੀ ਖੁਸ਼ੀ ਹੋਈ ਹੈ ਕਿ ਮੁਲਕ ਭਰ ‘ਚੋਂ ਮਹਾਨ ਕਵਿੱਤਰੀਆਂ ਨੇ ਇਸ ਕਾਨਫਰੰਸ ਵਿੱਚ ਸ਼ਿਰਕਤ ਕਰ ਕੇ ਪੰਜਾਬ ਦਾ ਮਾਣ ਵਧਾਇਆ ਹੈ। ਉਨ•ਾਂ ਕਿਹਾ ਕਿ ਅਜਿਹੇ ਮੌਕੇ ਵੱਖ-ਵੱਖ ਸੱਭਿਆਚਾਰਾਂ ਨਾਲ ਜੁੜੇ ਲੋਕਾਂ ਦੇ ਇਕੱਠ ਨਾਲ ਜੋ ਵਿਚਾਰਕ ਆਦਾਨ ਪ੍ਰਦਾਨ ਹੁੰਦਾ ਹੈ, ਉਸ ਨਾਲ ਇਕ ਸੂਬੇ ਨੂੰ ਦੂਜੇ ਸੂਬੇ ਦੇ ਸੱਭਿਆਚਾਰ, ਸਾਹਿਤ ਅਤੇ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ ਜਿਸ ਨਾਲ ਭਾਈਚਾਰਕ ਤੰਦਾਂ ਮਜ਼ਬੂਤ ਹੁੰਦੀਆਂ ਹਨ ਅਤੇ ਅਨੇਕਤਾ ਵਿੱਚ ਏਕਤਾ ਦੇ ਵਿਚਾਰ ਨੂੰ ਹੋਰ ਬਲ ਮਿਲਦਾ ਹੈ।
ਪੰਜਾਬ ਦੇ ਸੱਭਿਆਚਾਰ ਅਤੇ ਇਤਿਹਾਸ ‘ਤੇ ਰੌਸ਼ਨੀ ਪਾਉਂਦੇ ਹੋਏ ਸ. ਸਿੱਧੂ ਨੇ ਕਿਹਾ ਕਿ ਪੰਜਾਬ ਹਮੇਸ਼ਾ ਹੀ ਧਰਮ ਨਿਰਪੱਖਤਾ, ਭਾਈਚਾਰਕ ਸਾਂਝ ਅਤੇ ਸਾਂਝੀਵਾਲਤਾ ਦਾ ਮੁੱਦਈ ਰਿਹਾ ਹੈ ਅਤੇ ਇਸ ਦਾ ਸਭ ਤੋਂ ਵੱਡਾ ਪ੍ਰਮਾਣ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਮਿਲਦਾ ਹੈ। ਉਨ•ਾਂ ਕਿਹਾ ਕਿ ਇਨ•ਾਂ ਧਰਮ ਨਿਰਪੱਖ ਪੰ੍ਰਪਰਾਵਾਂ ਦਾ ਅਸਰ ਪੰਜਾਬ ਦੇ ਸਾਹਿਤ ਉਪਰ ਵੀ ਸਾਫ ਵੇਖਣ ਨੂੰ ਮਿਲਦਾ ਹੈ। ਉਨ•ਾਂ ਕਿਹਾ ਕਿ ਡਾ.ਸੁਰਜੀਤ ਪਾਤਰ ਦੀ ਅਗਵਾਈ ਹੇਠ ਪੰਜਾਬ ਕਲਾ ਪ੍ਰੀਸ਼ਦ ਪੰਜਾਬ ਅੰਦਰ ਸੱਭਿਆਚਾਰਕ ਲਹਿਰ ਖੜ•ੀ ਕਰੇਗੀ ਜਿਹੜੀ ਸਿੱਧੇ ਤੌਰ ‘ਤੇ ਪੰਜਾਬ ਦੇ ਹਰ ਪਿੰਡ ਨਾਲ ਜੁੜੇਗੀ।
ਸ. ਸਿੱਧੂ ਨੇ ਇਸ ਮੌਕੇ ਅਹਿਮ ਐਲਾਨ ਕਰਦਿਆਂ ਕਿਹਾ ਕਿ ਕਲਾ, ਸਾਹਿਤ, ਸੱਭਿਆਚਾਰਕ ਗਤੀਵਿਧੀਆਂ ਨੂੰ ਪ੍ਰਫੁੱਲਤ ਅਤੇ ਅਲੋਪ ਹੋ ਰਹੀਆਂ ਕਲਾਵਾਂ ਨੂੰ ਸਾਂਭਣ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਲਈ 3 ਕਰੋੜ ਰੁਪਏ ਦੀ ਗਰਾਂਟ ਮਨਜ਼ੂਰ ਕੀਤੀ ਗਈ ਹੈ ਜਿਸ ਦੀ ਪ੍ਰਵਾਨਗੀ ਦਾ ਪੱਤਰ ਅੱਜ ਉਹ ਡਾ.ਸੁਰਜੀਤ ਪਾਤਰ ਨੂੰ ਸੌਂਪ ਰਹੇ ਹਨ। ਉਨ•ਾਂ ਕਿਹਾ ਕਿ 3 ਕਰੋੜ ਰੁਪਏ ਦੀ ਇਸ ਗਰਾਂਟ ਵਿੱਚੋਂ 2.01 ਕਰੋੜ ਰੁਪਏ ਪੰਜਾਬ ਕਲਾ ਪ੍ਰੀਸ਼ਦ ਅਤੇ 33-33 ਲੱਖ ਰੁਪਏ ਪ੍ਰੀਸ਼ਦ ਅਧੀਨ ਕੰਮ ਕਰਦੀਆਂ ਤਿੰਨਾਂ ਅਕੈਡਮੀਆਂ (ਪੰਜਾਬ ਸਾਹਿਤ ਅਕੈਡਮੀ, ਪੰਜਾਬ ਲਲਿਤ ਕਲਾ ਅਕੈਡਮੀ ਤੇ ਸੰਗੀਤ ਨਾਟਕ ਅਕੈਡਮੀ) ਨੂੰ ਗਰਾਂਟ ਦਿੱਤੀ ਜਾ ਰਹੀ ਹੈ।
ਇਸ ਮੌਕੇ ਬੋਲਦਿਆਂ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ.ਸੁਰਜੀਤ ਪਾਤਰ ਨੇ ਭਾਸ਼ਾਈ ਇਕਸੁਰਤਾ ਨੂੰ ਸਮੇਂ ਦੀ ਸਭ ਤੋਂ ਵੱਡੀ ਲੋੜ ਦੱਸਦਿਆਂ ਕਿਹਾ ਕਿ ਦੇਸ਼ ਦੇ ਹਰ ਖਿੱਤੇ, ਸੂਬੇ ਦੀ ਆਪਣੀ ਭਾਸ਼ਾ ਅਤੇ ਸੱਭਿਆਚਾਰ ਹੈ ਅਤੇ ਅਜਿਹੀਆਂ ਕਾਨਫਰੰਸਾਂ ਨਾਲ ਇਕ-ਦੂਜੇ ਸੱਭਿਆਚਾਰ ਤੋਂ ਜਾਣੂੰ ਹੋਣ ਦਾ ਮੌਕਾ ਮਿਲਦਾ ਹੈ। ਉਨ•ਾਂ ਆਪਣੇ ਵੱਲੋਂ ਇਹ ਭਰੋਸਾ ਦਿਵਾਇਆ ਕਿ ਪੰਜਾਬ ਕਲਾ ਪ੍ਰੀਸ਼ਦ ਪੰਜਾਬ ਦੀ ਅਮੀਰ ਵਿਰਾਸਤ, ਸੱਭਿਆਚਾਰ, ਸਾਹਿਤ ਅਤੇ ਕਲਾ ਨੂੰ ਪ੍ਰਫੁੱਲਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਸਰਵ ਭਾਰਤੀ ਕਵਿੱਤਰੀ ਕਾਨਫਰੰਸ (ਏ.ਆਈ.ਪੀ.ਸੀ.) ਦੇ ਸੰਸਥਾਪਕ ਡਾ.ਲਾਰੀ ਆਜ਼ਾਦ ਨੇ ਕਿਹਾ ਕਿ ਪੂਰਾ ਦੇਸ਼ ਪੰਜਾਬ ਦੇ ਇਤਿਹਾਸ, ਸੱਭਿਆਚਾਰ ਤੇ ਸਾਹਿਤਕ ਵਿਰਾਸਤ ਨੂੰ ਸਲਾਮ ਕਰਦਾ ਹੋਇਆ ਇਸ ਤੋਂ ਪ੍ਰੇਰਨਾ ਲੈਂਦਾ ਹੈ। ਉਨ•ਾਂ ਕਿਹਾ ਕਿ ਸਿੱਖ ਗੁਰੂਆਂ ਵੱਲੋਂ ਦਿੱਤਾ ਸੰਦੇਸ਼ ਅਤੇ ਪੰਜਾਬ ਦੀ ਧਰਤੀ ‘ਤੇ ਲਿਖੇ ਗਏ ਮਹਾਨ ਗ੍ਰੰਥ ਪੂਰੀ ਦੁਨੀਆਂ ਨੂੰ ਸੱਚਾਈ ਤੇ ਧਰਮ ਦਾ ਰਾਸਤਾ ਦਿਖਾਉਂਦੇ ਹਨ। ਉਨ•ਾਂ ਕਿਹਾ ਕਿ ਅੱਜ ਉਸ ਧਰਤੀ ‘ਤੇ ਇਹ ਕਾਨਫਰੰਸ ਹੋ ਰਹੀ ਹੈ ਜਿਸ ਧਰਤੀ ਦੀ ਮਹਾਨ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਇਸ ਕਾਨਫਰੰਸ ਦੀ ਪੈਟਰਨ ਸੀ।
ਉਦਘਾਟਨੀ ਸੈਸ਼ਨ ਦੌਰਾਨ ਕਾਨਫਰੰਸ ਦੀ ਕਨਵੀਨਰ ਸਿਮਰਤ ਸੁਮੈਰਾ, ਏ.ਆਈ.ਪੀ.ਸੀ. ਦੀ ਚੇਅਰਪਰਸਨ ਡਾ.ਵਿਜੇ ਲਕਸ਼ਮੀ ਕੋਸਗੀ, ਪੰਜਾਬ ਸਾਹਿਤ ਅਕੈਡਮੀ ਦੀ ਪ੍ਰਧਾਨ ਡਾ.ਸਰਬਜੀਤ ਕੌਰ ਸੋਹਲ, ਸਤਿੰਦਰ ਪੰਨੂੰ ਨੇ ਵੀ ਸੰਬੋਧਨ ਕਰਦਿਆਂ ਕਾਨਫਰੰਸ ਦੇ ਇਤਿਹਾਸ ਅਤੇ ਇਸ ਦੇ ਮਨੋਰਥ ਬਾਰੇ ਚਾਨਣਾ ਪਾਇਆ। ਕਾਨਫਰੰਸ ਦੀ ਸ਼ੁਰੂਆਤ ਤੋਂ ਪਹਿਲਾ ਸ. ਸਿੱਧੂ ਅਤੇ ਡਾ.ਸੁਰਜੀਤ ਪਾਤਰ ਨੇ ਰੰਧਾਵਾ ਆਡੀਟੋਰੀਅਮ ਦੇ ਬਾਹਰ ਸਥਿਤ ਮਹਿੰਦਰ ਸਿੰਘ ਰੰਧਾਵਾ ਦੇ ਬੁੱਤ ‘ਤੇ ਫੁੱਲ ਮਾਲਾ ਭੇਂਟ ਕੀਤੀ। ਕਾਨਫਰੰਸ ਦੀ ਸ਼ੁਰੂਆਤ ਮੁੱਖ ਮਹਿਮਾਨ ਵੱਲੋਂ ਸਮਾਂ ਰੌਸ਼ਨ ਕਰ ਕੇ ਕੀਤੀ ਗਈ।
ਇਸ ਮੌਕੇ ਮੁੱਖ ਸਟੇਜ ‘ਤੇ ਵੱਖ-ਵੱਖ ਭਾਸ਼ਾਵਾਂ ਵਿੱਚ ਡੈਲੀਗੇਟ ਕਵਿੱਤਰੀਆਂ ਵੱਲੋਂ ਲਿਖੀਆਂ 20 ਪੁਸਤਕਾਂ ਅਤੇ ਕਾਨਫਰੰਸ ਦਾ ਸੋਵੀਨਾਰ ਵੀ ਰਿਲੀਜ਼ ਕੀਤਾ ਗਿਆ। 17ਵੇਂ ਕੌਮਾਂਤਰੀ ਕਵਿੱਤਰੀ ਸੰਮੇਲਨ ਵਿੱਚ 300 ਡੈਲੀਗੇਟ ਹਿੱਸਾ ਲੈ ਰਹੀਆਂ ਹਨ। ਇਨ•ਾਂ ਡੈਲੀਗੇਟ ਵਿੱਚ ਪੰਜਾਬੀ ਤੋਂ ਇਲਾਵਾ ਹਿੰਦੀ, ਉਰਦੂ, ਮਰਾਠੀ, ਤਾਮਿਲ, ਕੰਨੜ, ਗੁਜਰਾਤੀ, ਬੰਗਲਾ, ਕਸ਼ਮੀਰੀ ਅਤੇ ਵਿਦੇਸ਼ਾਂ ਵਿੱਚ ਵਸੀਆਂ ਪੰਜਾਬੀ ਕਵਿੱਤਰੀਆਂ ਸ਼ਾਮਲ ਹਨ।
ਇਸ ਮੌਕੇ ਪੰਜਾਬ ਕਲਾ ਪ੍ਰੀਸ਼ਦ ਦੇ ਜਨਰਲ ਸਕੱਤਰ ਡਾ.ਲਖਵਿੰਦਰ ਸਿੰਘ ਜੌਹਲ, ਪੰਜਾਬੀ ਜਾਗ੍ਰਿਤੀ ਮੰਚ ਦੇ ਪ੍ਰਧਾਨ ਸ. ਸਤਨਾਮ ਮਾਣਕ, ਸ੍ਰੀਮਤੀ ਸੁਖਵਿੰਦਰ ਅੰਮ੍ਰਿਤ, ਦਲੇਰ ਆਸ਼ਨਾ ਦਿਓ, ਕ੍ਰਿਸ਼ਨ ਭਨੋਟ, ਮਹਿੰਦਰ ਗੀਤ, ਸੁਰਿੰਦਰ ਦਿਓਲ, ਦਲਵੀਰ ਕੌਰ, ਹਰਕੀ ਵਿਰਕ ਵੀ ਹਾਜ਼ਰ ਸਨ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …