Breaking News
Home / Punjabi News / ਦੱਖਣੀ ਕੋਰੀਆ: ਮੀਂਹ ਕਾਰਨ ਲਾਪਤਾ ਲੋਕਾਂ ਦੀ ਭਾਲ ਲਈ ਮੁਹਿੰਮ; ਦਸ ਹਜ਼ਾਰ ਤੋਂ ਵੱਧ ਜਵਾਨ ਤਾਇਨਾਤ

ਦੱਖਣੀ ਕੋਰੀਆ: ਮੀਂਹ ਕਾਰਨ ਲਾਪਤਾ ਲੋਕਾਂ ਦੀ ਭਾਲ ਲਈ ਮੁਹਿੰਮ; ਦਸ ਹਜ਼ਾਰ ਤੋਂ ਵੱਧ ਜਵਾਨ ਤਾਇਨਾਤ

ਸਿਓਲ, 18 ਜੁਲਾਈ
ਦੱਖਣੀ ਕੋਰੀਆ ਵਿੱਚ ਹਫ਼ਤੇ ਭਰ ਤੋਂ ਪੈ ਰਹੇ ਜ਼ੋਰਦਾਰ ਮੀਂਹ ਕਾਰਨ ਢਿੱਗਾਂ ਡਿੱਗਣ ਅਤੇ ਹੋਰ ਘਟਨਾਵਾਂ ਵਿੱਚ ਲਾਪਤਾ ਦਸ ਲੋਕਾਂ ਦੀ ਭਾਲ ਲਈ ਅੱਜ ਬਚਾਅ ਮੁਹਿੰਮ ਚਲਾਈ ਗਈ। ਦੇਸ਼ ਦੀ ਫੌਜ ਨੇ ਬਚਾਅ ਕਾਰਜਾਂ ਵਿੱਚ ਸਹਾੲਿਤਾ ਲਈ ਦਸ ਹਜ਼ਾਰ ਤੋਂ ਵੱਧ ਜਵਾਨਾਂ ਨੂੰ ਤਾਇਨਾਤ ਕੀਤਾ ਹੈ। ਦੱਖਣੀ ਕੋਰੀਆ ਵਿੱਚ 9 ਜੁਲਾਈ ਤੋਂ ਹੋਰ ਰਹੀ ਜ਼ੋਰਦਾਰ ਬਰਸਾਤ ਕਾਰਨ 41 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਨੌਂ ਜਣੇ ਲਾਪਤਾ ਹਨ ਅਤੇ 35 ਹੋਰ ਜ਼ਖ਼ਮੀ ਹਨ। ਮੀਂਹ ਕਾਰਨ ਲਗਪਗ 12,780 ਲੋਕਾਂ ਨੂੰ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ ਅਤੇ ਕਰੀਬ 28,600 ਘਰ ਬਿਜਲੀ ਤੋਂ ਵਾਂਝੇ ਹਨ। -ਏਪੀ

The post ਦੱਖਣੀ ਕੋਰੀਆ: ਮੀਂਹ ਕਾਰਨ ਲਾਪਤਾ ਲੋਕਾਂ ਦੀ ਭਾਲ ਲਈ ਮੁਹਿੰਮ; ਦਸ ਹਜ਼ਾਰ ਤੋਂ ਵੱਧ ਜਵਾਨ ਤਾਇਨਾਤ appeared first on punjabitribuneonline.com.


Source link

Check Also

ਸੰਜੇ ਸਿੰਘ ‘ਆਪ’’ ਸੰਸਦੀ ਦਲ ਦੇ ਚੇਅਰਪਰਸਨ ਨਿਯੁਕਤ

ਨਵੀਂ ਦਿੱਲੀ, 5 ਜੁਲਾਈ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ‘ਆਪ’ …