Home / Punjabi News / ਦੇਸ਼ ਦੇ ਡਾਕਟਰਾਂ ਨੂੰ ਪ੍ਰੈਕਟਿਸ ਲਈ ਕੌਮੀ ਮੈਡੀਕਲ ਕਮਿਸ਼ਨ ’ਚ ਰਜਿਸਟਰਡ ਹੋਣਾ ਤੇ ਯੂਆਈਡੀ ਨੰਬਰ ਲੈਣਾ ਲਾਜ਼ਮੀ

ਦੇਸ਼ ਦੇ ਡਾਕਟਰਾਂ ਨੂੰ ਪ੍ਰੈਕਟਿਸ ਲਈ ਕੌਮੀ ਮੈਡੀਕਲ ਕਮਿਸ਼ਨ ’ਚ ਰਜਿਸਟਰਡ ਹੋਣਾ ਤੇ ਯੂਆਈਡੀ ਨੰਬਰ ਲੈਣਾ ਲਾਜ਼ਮੀ

ਨਵੀਂ ਦਿੱਲੀ, 15 ਮਈ

ਸਾਰੇ ਡਾਕਟਰਾਂ ਨੂੰ ਦੇਸ਼ ਵਿੱਚ ਪ੍ਰੈਕਟਿਸ ਲਈ ਹੁਣ ਸਟੇਟ ਮੈਡੀਕਲ ਕੌਂਸਲਾਂ ਦੇ ਨਾਲ-ਨਾਲ ਕੌਮੀ ਮੈਡੀਕਲ ਕਮਿਸ਼ਨ (ਐੱਨਐੱਮਸੀ) ਵਿੱਚ ਰਜਿਸਟਰਡ ਹੋਣਾ ਹੋਵੇਗਾ ਅਤੇ ਵਿਲੱਖਣ ਪਛਾਣ ਨੰਬਰ (ਯੂਆਈਡੀ) ਪ੍ਰਾਪਤ ਕਰਨਾ ਹੋਵੇਗਾ। ਤਾਜ਼ਾ ਨੋਟੀਫਿਕੇਸ਼ਨ ਅਨੁਸਾਰ ਇਹ ਡੈਟਾ ਕੌਮੀ ਮੈਡੀਕਲ ਰਜਿਸਟਰ ਵਿੱਚ ਅੱਪਡੇਟ ਕੀਤਾ ਜਾਵੇਗਾ ਅਤੇ ਆਮ ਲੋਕਾਂ ਲਈ ਉਪਲਬੱਧ ਹੋਵੇਗਾ। ਇਸ ਦੇ ਨਾਲ ਲਈ ਐੱਨਐੱਮਸੀ ਦੀ ਵੈਬਸਾਈਟ ‘ਤੇ ਹੋਵੇਗਾ। ਵੈੱਬਸਾਈਟ ‘ਤੇ ਡਾਕਟਰ ਬਾਰੇ ਵੱਖ-ਵੱਖ ਜਾਣਕਾਰੀ ਹੋਵੇਗੀ ਜਿਵੇਂ ਕਿ ਰਜਿਸਟ੍ਰੇਸ਼ਨ ਨੰਬਰ, ਨਾਮ, ਰਜਿਸਟ੍ਰੇਸ਼ਨ ਦੀ ਮਿਤੀ, ਕੰਮ ਦਾ ਸਥਾਨ (ਹਸਪਤਾਲ ਜਾਂ ਸੰਸਥਾ ਦਾ ਨਾਮ), ਡਾਕਟਰੀ ਯੋਗਤਾਵਾਂ ਸਮੇਤ ਵਾਧੂ ਮੈਡੀਕਲ ਯੋਗਤਾਵਾਂ, ਵਿਸ਼ੇਸ਼ਤਾ ਅਤੇ ਉਸ ਸੰਸਥਾ ਜਾਂ ਯੂਨੀਵਰਸਿਟੀ ਦਾ ਨਾਮ ਜਿੱਥੇ ਡਾਕਟਰ ਦਾ ਅਧਿਐਨ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ, ਜਿਸ ਨੇ ਨੈਸ਼ਨਲ ਮੈਡੀਕਲ ਕਮਿਸ਼ਨ ਐਕਟ 2019 ਦੇ ਤਹਿਤ ਮਾਨਤਾ ਪ੍ਰਾਪਤ ਮੁੱਢਲੀ ਸਹਾਇਤਾ ਯੋਗਤਾ ਪ੍ਰਾਪਤ ਕੀਤੀ ਹੈ ਤੇ ਐਕਟ ਦੀ ਧਾਰਾ 15 ਅਧੀਨ ਕਰਵਾਈ ਗਈ ਰਾਸ਼ਟਰੀ ਪ੍ਰੀਖਿਆ ਪਾਸ ਕਰਨ ਵਾਲੇ ਡਾਕਟਰ ਵੀ ਰਜਿਸਟ੍ਰੇਸ਼ਨ ਲਈ ਯੋਗ ਹੋਣਗੇ, ਬਸ਼ਰਤੇ ਉਹ ਵਿਦੇਸ਼ੀ ਮੈਡੀਕਲ ਗ੍ਰੈਜੂਏਟ ਰੈਗੂਲੇਸ਼ਨ, 2021 ਦੀਆਂ ਸ਼ਰਤਾਂ ਨੂੰ ਪੂਰਾ ਕਰਦੇ ਹੋਣ।


Source link

Check Also

ਕੇਕੇ ਯਾਦਵ ਨੇ ਪੰਜਾਬੀ ’ਵਰਸਿਟੀ ਦੇ ਵੀਸੀ ਵਜੋਂ ਅਹੁਦਾ ਸੰਭਾਲਿਆ

ਸਰਬਜੀਤ ਸਿੰਘ ਭੰਗੂ ਪਟਿਆਲਾ, 26 ਅਪਰੈਲ ਪੰਜਾਬ ਦੇ ਉਚੇਰੀ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੇ …