Home / Punjabi News / ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਮੰਗ ਲਈ ਪ੍ਰਧਾਨਮੰਤਰੀ ਨੂੰ 10 ਲੱਖ ਚਿੱਠੀਆਂ ਭੇਜੇਗੀ ਆਪ

ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਮੰਗ ਲਈ ਪ੍ਰਧਾਨਮੰਤਰੀ ਨੂੰ 10 ਲੱਖ ਚਿੱਠੀਆਂ ਭੇਜੇਗੀ ਆਪ

ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਮੰਗ ਲਈ ਪ੍ਰਧਾਨਮੰਤਰੀ ਨੂੰ 10 ਲੱਖ ਚਿੱਠੀਆਂ ਭੇਜੇਗੀ ਆਪ

ਨਵੀਂ ਦਿੱਲੀ— ਆਮ ਆਦਮੀ ਪਾਰਟੀ(ਆਪ) ਦੇ ਨੇਤਾ ਗੋਪਾਲ ਰਾਏ ਦੀ ਅਗਵਾਈ ‘ਚ ਪਾਰਟੀ ਵਿਧਾਇਕਾਂ ਦਾ ਇਕ ਦਲ ਦਿੱਲੀ ਨੂੰ ਪੂਰਨ ਰਾਜ ਦਾ ਦਰਜ ਦਵਾਉਣ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਇਕ ਰੈਲੀ ਕੱਢ ਰਿਹਾ ਹੈ। ਆਪ ਨੇਤਾ ਪ੍ਰਧਾਨਮੰਤਰੀ ਨਾਲ ਮਿਲ ਕੇ ਉਨ੍ਹਾਂ ਨੂੰ 10 ਲੱਖ ਚਿੱਠੀਆਂ ਸੌਂਪਣਗੇ। ਆਪ ਵਿਧਾਇਕਾਂ ਦੇ ਉਥੇ ਪੁੱਜਣ ਤੋਂ ਪਹਿਲਾਂ ਸੰਸਦ ਮਾਰਗ ‘ਤੇ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਵਾਉਣ ਦੀ ਮੰਗ ਦੇ ਹੱਕ ‘ਚ ਜਨ-ਸਮਰਥਨ ਜੁਟਾਉਣ ਲਈ ਆਪ ਨੇ ਜੁਲਾਈ ‘ਚ ਇਹ ਦਸਤਖਤ ਅਭਿਆਨ ਸ਼ੁਰੂ ਕੀਤਾ ਸੀ। ਵਿਧਾਇਕ ਅਤੇ ਪਾਰਟੀ ਦੇ ਹੋਰ ਨੇਤਾ ਸੋਮਵਾਰ ਸਵੇਰੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ‘ਤੇ ਇੱਕਠੇ ਹੋਏ ਅਤੇ ਉਥੋਂ ਤੋਂ ਚਿੱਠੀਆਂ ਲੈ ਕੇ ਪ੍ਰਧਾਨਮੰਤਰੀ ਨੂੰ ਮਿਲਣ ਲਈ ਨਿਕਲੇ। ਕੇਜਰੀਵਾਲ ਸਰਕਾਰ ‘ਚ ਮੰਤਰੀ ਗੋਪਾਲ ਰਾਏ ਨੇ ਕਿਹਾ ਦਿੱਲੀ ਦੀ ਜਨਤਾ ਨੂੰ ਆਪਣੇ ਹੀ ਰਾਜ ‘ਚ ਕੇਂਦਰ ਸਰਕਾਰ ਦਾ ਸੌਤੇਲਾ ਵਿਵਹਾਰ ਝੇਲਣਾ ਪੈਂਦਾ ਹੈ। ਸਾਡੇ ਪੂਰਨ ਰਾਜ ਦੇ ਦਰਜੇ ਨੂੰ ਲੈ ਕੇ 1 ਜੁਲਾਈ ਤੋਂ ਅਭਿਆਨ ਸ਼ੁਰੂ ਕੀਤਾ ਗਿਆ ਸੀ। ਇਸ ਅਭਿਆਨ ਤਹਿਤ ਅਸੀਂ ਪ੍ਰਧਾਨਮੰਤਰੀ ਨੂੰ ਸੰਬੋਧਿਤ ਕਰਦੇ ਹੋਏ ਦਸਤਖ਼ਤ ਅਭਿਆਨ ਵੀ ਚਲਾਇਆ ਸੀ। ਅਸੀਂ 10 ਲੱਖ ਤੋਂ ਜ਼ਿਆਦਾ ਦਸਤਖ਼ਤ ਕਰਵਾਏ ਹਨ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …