Home / Punjabi News / ਦਿੱਲੀ ‘ਚ ਵਧਦੇ ਅਪਰਾਧਾਂ ‘ਤੇ ਕੇਜਰੀਵਾਲ ਨੇ ਜਤਾਈ ਚਿੰਤਾ

ਦਿੱਲੀ ‘ਚ ਵਧਦੇ ਅਪਰਾਧਾਂ ‘ਤੇ ਕੇਜਰੀਵਾਲ ਨੇ ਜਤਾਈ ਚਿੰਤਾ

ਦਿੱਲੀ ‘ਚ ਵਧਦੇ ਅਪਰਾਧਾਂ ‘ਤੇ ਕੇਜਰੀਵਾਲ ਨੇ ਜਤਾਈ ਚਿੰਤਾ

ਨਵੀਂ ਦਿੱਲੀ — ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਹਿਰ ਵਿਚ ਅਪਰਾਧ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਕੇਜਰੀਵਾਲ ਨੇ ਅਪਰਾਧਾਂ ਨੂੰ ਕੰਟਰੋਲ ਕਰਨ ਲਈ ਠੋਸ ਯੋਜਨਾ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਇਕ ਦਿਨ ਪਹਿਲਾਂ ਜਾਰੀ ਪੁਲਸ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸ਼ਹਿਰ ‘ਚ ਰੇਪ ਅਤੇ ਹੱਤਿਆ ਦੇ ਮਾਮਲੇ ਵਧੇ ਹਨ। ਮੀਡੀਆ ‘ਚ ਆਈਆਂ ਖ਼ਬਰਾਂ ਵਿਚ ਦਿੱਲੀ ਪੁਲਸ ਦੇ ਅਧਰਾਧ ਸੰਬੰਧੀ ਅੰਕੜੇ ਦੇ ਹਵਾਲੇ ਤੋਂ ਦਿੱਲੀ ‘ਚ ਇਸ ਸਾਲ 15 ਜੁਲਾਈ ਤੋਂ 28 ਜੁਲਾਈ ਤਕ ਰੇਪ ਦੀਆਂ 80 ਵਾਰਦਾਤਾਂ ਹੋਈਆਂ ਅਤੇ ਹੱਤਿਆ ਦੇ 20 ਮਾਮਲਿਆਂ ਦੀ ਖ਼ਬਰ ਹੋਣ ਦੀ ਗੱਲ ਆਖੀ ਗਈ ਹੈ।
ਕੇਜਰੀਵਾਲ ਨੇ ਖ਼ਬਰ ਨੂੰ ਸਾਂਝਾ ਕਰਦੇ ਹੋਏ ਟਵੀਟ ਕੀਤਾ, ”ਦਿੱਲੀ ‘ਚ ਗੰਭੀਰ ਅਪਰਾਧ ਵਧ ਰਹੇ ਹਨ ਅਤੇ ਖਾਸ ਕਰ ਕੇ ਔਰਤਾਂ ਵਿਰੁੱਧ ਅਪਰਾਧਾਂ ਵਿਚ ਵਾਧਾ ਹੋਇਆ ਹੈ। ਅਸੀਂ ਕੇਂਦਰ ਅਤੇ ਉੱਪ ਰਾਜਪਾਲ ਨਾਲ ਸਹਿਯੋਗ ਕਰਨ ਨੂੰ ਤਿਆਰ ਹਾਂ। ਸਾਨੂੰ ਇਕ ਠੋਸ ਯੋਜਨਾ ਬਣਾਉਣ ਦੀ ਲੋੜ ਹੈ।”

Check Also

ਸਲਮਾਨ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਦੇ ਮਾਮਲੇ ’ਚ ਲਾਰੈਂਸ ਬਿਸ਼ਨੋਈ ਗਰੋਹ ਦਾ ਮੈਂਬਰ ਗ੍ਰਿਫ਼ਤਾਰ

ਮੁੰਬਈ, 7 ਮਈ ਮੁੰਬਈ ਪੁਲੀਸ ਨੇ ਪਿਛਲੇ ਮਹੀਨੇ ਅਦਾਕਾਰ ਸਲਮਾਨ ਖਾਨ ਦੇ ਘਰ ਬਾਹਰ ਗੋਲੀਆਂ …