Home / Punjabi News / ‘ਦਿੱਲੀ ‘ਚ ‘ਆਪ’ ਨਾਲ ਨਹੀਂ, ਭਾਜਪਾ ਨਾਲ ਹੈ ਕਾਂਗਰਸ ਦਾ ਸਿੱਧਾ ਮੁਕਾਬਲਾ’

‘ਦਿੱਲੀ ‘ਚ ‘ਆਪ’ ਨਾਲ ਨਹੀਂ, ਭਾਜਪਾ ਨਾਲ ਹੈ ਕਾਂਗਰਸ ਦਾ ਸਿੱਧਾ ਮੁਕਾਬਲਾ’

‘ਦਿੱਲੀ ‘ਚ ‘ਆਪ’ ਨਾਲ ਨਹੀਂ, ਭਾਜਪਾ ਨਾਲ ਹੈ ਕਾਂਗਰਸ ਦਾ ਸਿੱਧਾ ਮੁਕਾਬਲਾ’

ਨਵੀਂ ਦਿੱਲੀ : ਕਾਂਗਰਸ ਨੇ ਵੀਰਵਾਰ ਯਾਨੀ ਕਿ ਅੱਜ ਦਾਅਵਾ ਕੀਤਾ ਹੈ ਦਿੱਲੀ ਵਿਚ ਉਸ ਦਾ ਸਿੱਧਾ ਮੁਕਾਬਲਾ ਸਿਰਫ ਅਤੇ ਸਿਰਫ ਭਾਜਪਾ ਨਾਲ ਹੈ ਅਤੇ ਆਮ ਆਦਮੀ ਪਾਰਟੀ (ਆਪ) ਮੁਕਾਬਲੇ ‘ਚ ਕਿਤੇ ਵੀ ਨਹੀਂ ਹੈ। ਪਾਰਟੀ ਦੇ ਦਿੱਲੀ ਮੁਖੀ ਪੀਸੀ ਚਾਕੋ ਨੇ ਇਹ ਵੀ ਦੋਸ਼ ਲਾਇਆ ਕਿ ਦਿੱਲੀ ਵਿਚ ਗਠਜੋੜ ਨਾ ਹੋਣ ਲਈ ਸਿਰਫ ਅਤੇ ਸਿਰਫ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਜ਼ਿੰਮੇਵਾਰ ਹਨ। ਚਾਕੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਵਿਚ ਕਾਂਗਰਸ ਦਾ ਮੁਕਾਬਲਾ ਭਾਜਪਾ ਨਾਲ ਹੈ। ਆਮ ਆਦਮੀ ਪਾਰਟੀ ਮੁਕਾਬਲੇ ਵਿਚ ਨਹੀਂ ਹੈ। ਗਠਜੋੜ ਨਾ ਹੋਣ ਲਈ ਸਿਰਫ ਕੇਜਰੀਵਾਲ ਜ਼ਿੰਮੇਵਾਰ ਹਨ। ਰਾਹੁਲ ਗਾਂਧੀ ਜੀ ਨੇ ਇਕ ਫਾਰਮੂਲਾ ਦਿੱਤਾ ਸੀ ਪਰ ਆਪ ਨੇ ਉਸ ਨੂੰ ਨਹੀਂ ਮੰਨਿਆ।
ਓਧਰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨ ਸ਼ੀਲਾ ਦੀਕਸ਼ਿਤ ਨੇ ਉਮੀਦ ਜਤਾਈ ਕਿ ਕਾਂਗਰਸ ਇਹ ਚੋਣ ਪੂਰੀ ਇਕਜੁਟਤਾ ਨਾਲ ਲੜੇਗੀ ਅਤੇ ਸਾਰੀਆਂ 7 ਸੀਟਾਂ ‘ਤੇ ਜਿੱਤ ਦਰਜ ਕਰੇਗੀ। ਇੱਥੇ ਦੱਸ ਦੇਈਏ ਕਿ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੂੰ ਉੱਤਰੀ-ਪੂਰਬੀ ਦਿੱਲੀ, ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਜੇ ਮਾਕਨ ਨੂੰ ਨਵੀਂ ਦਿੱਲੀ, ਜੇਪੀ ਅਗਰਵਾਲ ਨੂੰ ਚਾਂਦਨੀ ਚੌਕ, ਰਾਜੇਸ਼ ਲਿਲੋਠੀਆ ਨੂੰ ਉੱਤਰੀ-ਪੱਛਮੀ ਦਿੱਲੀ, ਮੁੱਕੇਬਾਜ਼ ਵਜਿੰਦਰ ਸਿੰਘ ਨੂੰ ਦੱਖਣੀ ਦਿੱਲੀ, ਮਹਾਬਲ ਮਿਸ਼ਰਾ ਨੂੰ ਪੱਛਮੀ ਦਿੱਲੀ ਅਤੇ ਅਰਵਿੰਦ ਸਿੰਘ ਲਵਲੀ ਨੂੰ ਪੂਰਬੀ ਦਿੱਲੀ ਤੋਂ ਉਮੀਦਵਾਰ ਬਣਾਇਆ ਹੈ।

Check Also

ਭਗਵੰਤ ਮਾਨ ਆਪਣੀ ਧੀ ਨੂੰ ਢੋਲ-ਢਮੱਕੇ ਨਾਲ ਘਰ ਲੈ ਕੇ ਪੁੱਜੇ

ਦਰਸ਼ਨ ਸਿੰਘ ਸੋਢੀ ਮੁਹਾਲੀ, 29 ਮਾਰਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. …