Home / Punjabi News / ਤ੍ਰਿਪੁਰਾ ’ਚ ਮੋਦੀ ਨੇ ਕਾਂਗਰਸ ਗੱਠਜੋੜ ਨੂੰ ਨਿਸ਼ਾਨਾ ਬਣਾਇਆ

ਤ੍ਰਿਪੁਰਾ ’ਚ ਮੋਦੀ ਨੇ ਕਾਂਗਰਸ ਗੱਠਜੋੜ ਨੂੰ ਨਿਸ਼ਾਨਾ ਬਣਾਇਆ

ਅਗਰਤਲਾ, 13 ਫਰਵਰੀ

ਤ੍ਰਿਪੁਰਾ ਵਿਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਤੇ ਖੱਬੇ ਪੱਖੀ ਗੱਠਜੋੜ ‘ਤੇ ਨਿਸ਼ਾਨਾ ਸੇਧਿਆ। ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਉਨ੍ਹਾਂ ਸੂਬੇ ਨੂੰ ਤਬਾਹੀ ਦੇ ਕੰਢੇ ‘ਤੇ ਲਿਆ ਖੜ੍ਹਾ ਕੀਤਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਲਈ ਪਹਿਲੀ ਸ਼ਰਤ ਕਾਨੂੰਨ-ਵਿਵਸਥਾ ਦਾ ਰਾਜ ਹੈ।

ਕਮਿਊਨਿਸਟ ਰਾਜ ਦੌਰਾਨ ਤ੍ਰਿਪੁਰਾ ਤਬਾਹੀ ਵੱਲ ਧੱਕਿਆ ਗਿਆ ਸੀ। ਰਾਜ ਦੇ ਲੋਕ ਉਨ੍ਹਾਂ ਹਾਲਾਤਾਂ ਨੂੰ ਨਹੀਂ ਭੁੱਲ ਸਕਦੇ ਜਦ ਕੇਡਰ ਵੱਲੋਂ ਜ਼ਿੰਦਗੀ ਦੇ ਹਰ ਪੱਖ ਉਤੇ ਕਬਜ਼ਾ ਕਰ ਲਿਆ ਗਿਆ ਸੀ। ਮੋਦੀ ਨੇ ਕਿਹਾ ਕਿ ਸਿਰਫ਼ ਭਾਜਪਾ ਨੇ ਹੀ ਤ੍ਰਿਪੁਰਾ ਵਿਚ ਸ਼ਾਂਤੀ ਲਿਆਂਦੀ ਹੈ ਤੇ ਕਾਨੂੰਨ ਦਾ ਰਾਜ ਸਥਾਪਿਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਦਾ ਗੱਠਜੋੜ ਕਦੇ ਵੀ ਤ੍ਰਿਪੁਰਾ ਦਾ ਵਿਕਾਸ ਨਹੀਂ ਕਰ ਸਕਦਾ। ਜ਼ਿਕਰਯੋਗ ਹੈ ਕਿ ਰਾਜ ਵਿਚ 16 ਫਰਵਰੀ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਗਿਣਤੀ 2 ਮਾਰਚ ਨੂੰ ਹੋਵੇਗੀ। -ਏਐੱਨਆਈ


Source link

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …