Home / Punjabi News / ਤੀਜੇ ਪੜਾਅ ਦੀਆਂ ਚੋਣਾਂ ‘ਚ 570 ਉਮੀਦਵਾਰਾਂ ‘ਤੇ ਦਰਜ ਹਨ ਅਪਰਾਧਕ ਮਾਮਲੇ

ਤੀਜੇ ਪੜਾਅ ਦੀਆਂ ਚੋਣਾਂ ‘ਚ 570 ਉਮੀਦਵਾਰਾਂ ‘ਤੇ ਦਰਜ ਹਨ ਅਪਰਾਧਕ ਮਾਮਲੇ

ਤੀਜੇ ਪੜਾਅ ਦੀਆਂ ਚੋਣਾਂ ‘ਚ 570 ਉਮੀਦਵਾਰਾਂ ‘ਤੇ ਦਰਜ ਹਨ ਅਪਰਾਧਕ ਮਾਮਲੇ

ਨਵੀਂ ਦਿੱਲੀ— ਲੋਕ ਸਭਾ ਦੇ ਤੀਜੇ ਪੜਾਅ ਦੀਆਂ ਚੋਣਾਂ ਲੜ ਰਹੇ 1612 ਉਮੀਦਵਾਰਾਂ ‘ਚੋਂ 570 ਉਮੀਦਵਾਰ ਅਜਿਹੇ ਹਨ ਜਿਨ੍ਹਾਂ ‘ਤੇ ਅਪਰਾਧਕ ਮਾਮਲੇ ਦਰਜ ਹਨ। ਇਹ ਅੰਕੜੇ ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮਜ਼ (ਏ.ਡੀ.ਆਰ.) ਨੇ ਸ਼ੁੱਕਰਵਾਰ ਨੂੰ ਜਾਰੀ ਕੀਤੇ। ਉਮੀਦਵਾਰਾਂ ਦੇ ਸਹੁੰ ਪੱਤਰਾਂ ਦੀ ਸਕ੍ਰੀਨਿੰਗ ਤੋਂ ਬਾਅਦ ਏ.ਡੀ.ਆਰ. ਇਹ ਅੰਕੜੇ ਜਾਰੀ ਕੀਤੇ ਗਏ ਸਨ। ਅੰਕੜੇ ਦੱਸਦੇ ਹਨ ਕਿ ਪ੍ਰਮੁੱਖ ਦਲਾਂ ‘ਚ ਕਾਂਗਰਸ ਦੇ 90 ਉਮੀਦਵਾਰਾਂ ‘ਚੋਂ 40 ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 97 ਉਮੀਦਵਾਰਾਂ ‘ਚੋਂ 38 ਉਮੀਦਵਾਰਾਂ ‘ਤੇ ਅਪਰਾਧਕ ਮਾਮਲੇ ਦਰਜ ਹਨ। ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) (ਸੀ.ਪੀ.ਆਈ.ਐੱਮ.) ਕੋਲ ਅਪਰਾਧਕ ਮਾਮਲਿਆਂ ਵਾਲੇ ਉਮੀਦਵਾਰਾਂ ਦੀ ਗਿਣਤੀ ਸਭ ਤੋਂ ਘੱਟ ਹੈ।
14 ਉਮੀਦਵਾਰਾਂ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। 13 ਉਮੀਦਵਾਰਾਂ ਨੇ ਉਨ੍ਹਾਂ ਵਿਰੁੱਧ ਕਤਲ ਦੇ ਮਾਮਲਿਆਂ ਦਾ ਐਲਾਨ ਕੀਤਾ ਹੈ। 29 ਉਮੀਵਾਰਾਂ ‘ਤੇ ਔਰਤਾਂ ਵਿਰੁੱਧ ਅਪਰਾਧ ਦੇ ਅਧੀਨ ਮਾਮਲੇ ਦਰਜ ਹਨ। ਸਿਰਫ 26 ਉਮੀਦਵਾਰਾਂ ਨੇ ਗਲਤ ਭਾਸ਼ਾ ਨਾਲ ਸੰਬੰਧਤ ਮਾਮਲਿਆਂ ਦਾ ਐਲਾਨ ਕੀਤਾ ਹੈ। ਅੰਕੜਿਆਂ ਅਨੁਸਾਰ 115 ਚੋਣ ਖੇਤਰਾਂ’ਚੋਂ 64 ਨੂੰ ਰੈੱਡ ਅਲਰਟ ਸ਼੍ਰੇਣੀ ‘ਚ ਰੱਖਿਆ ਗਿਆ ਹੈ, ਜਿੱਥੇ 3 ਜਾਂ ਵਧ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੇ ਆਪਣੇ ਵਿਰੁੱਧ ਅਪਰਾਧਕ ਮਾਮਲੇ ਐਲਾਨ ਕੀਤੇ ਹਨ। ਅਪਰਾਧਕ ਮਾਮਲਿਆਂ ਤੋਂ ਇਲਾਵਾ ਉਮੀਦਵਾਰਾਂ ਦੇ ਹਲਫਨਾਮਿਆਂ ਦੀ ਵਿੱਤੀ ਅਤੇ ਸਿੱਖਿਆ ਪਿੱਠ ਭੂਮੀ ‘ਤੇ ਵੀ ਧਿਆਨ ਦਿੱਤਾ ਗਿਆ।
392 ਉਮੀਦਵਾਰਾਂ ਕੋਲ ਕਰੋੜਾਂ ਦੀ ਜਾਇਦਾਦ
ਏ.ਡੀ.ਆਰ. ਨੇ ਆਪਣੀ ਰਿਪੋਰਟ ‘ਚ ਨਤੀਜਾ ਕੱਢਿਆ ਕਿ 392 ਉਮੀਦਵਾਰਾਂ ਨੇ ਕਰੋੜਾਂ ਦੀ ਵਿਅਕਤੀਗੱਤ ਜਾਇਦਾਦ ਐਲਾਨ ਕੀਤੀ ਹੈ। ਸਮਾਜਵਾਦੀ ਪਾਰਟੀ ਦੇ ਕੁਮਾਰ ਦੇਵੇਂਦਰ ਸਿੰਘ ਯਾਦਵ ਨੇ ਆਪਣੀ ਕੁੱਲ ਜਾਇਦਾਦ 204 ਕਰੋੜ ਰੁਪਏ ਐਲਾਨ ਕੀਤੀ ਹੈ। ਉਨ੍ਹਾਂ ਤੋਂ ਬਾਅਦ ਰਾਸ਼ਟਰੀ ਕਾਂਗਰਸ ਪਾਰਟੀ ਦੇ ਭੋਂਸਲੇ ਸ਼੍ਰੀਮੰਤ ਛੱਤਰਪਤੀ ਹਨ, ਜਿਨ੍ਹਾਂ ਦੀ ਜਾਇਦਾਦ 199 ਕਰੋੜ ਰੁਪਏ ਹੈ। ਰਿਪੋਰਟ ‘ਚ ਇਹ ਵੀ ਅਨੁਮਾਨ ਲਗਾਇਆ ਗਿਆ ਹੈ ਕਿ ਹਰੇਕ ਉਮੀਦਵਾਰ ਦਾ ਐਲਾਨ ‘ਚ ਔਸਤਨ 2.95 ਕਰੋੜ ਰੁਪਏ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੇ ਇਕ ਕਰੋੜ ਰੁਪਏ ਤੋਂ ਵਧ ਦੀ ਜਾਇਦਾਦ ਐਲਾਨ ਕੀਤੀ ਹੈ। ਤੀਜੇ ਪੜਾਅ ਲਈ ਵੋਟਿੰਗ 23 ਅਪ੍ਰੈਲ ਨੂੰ ਹੋਵੇਗੀ।

Check Also

ਕੇਕੇ ਯਾਦਵ ਨੇ ਪੰਜਾਬੀ ’ਵਰਸਿਟੀ ਦੇ ਵੀਸੀ ਵਜੋਂ ਅਹੁਦਾ ਸੰਭਾਲਿਆ

ਸਰਬਜੀਤ ਸਿੰਘ ਭੰਗੂ ਪਟਿਆਲਾ, 26 ਅਪਰੈਲ ਪੰਜਾਬ ਦੇ ਉਚੇਰੀ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੇ …