ਦੁਬਈ, 5 ਨਵੰਬਰ
ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਾਮੀ, ਰਵਿੰਦਰ ਜਡੇਜਾ ਤੇ ਰਵੀਚੰਦਰਨ ਅਸ਼ਵਿਨ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਅੱਜ ਇਥੇ ਟੀ-20 ਵਿਸ਼ਵ ਕੱਪ ਦੇ ਸੁੁਪਰ 12 ਦੇ ਗੇੜ ਵਿਚ ਸਕਾਟਲੈਂਡ ਦੀ ਪੂਰੀ ਟੀਮ ਨੂੰ 85 ਦੌੜਾਂ ‘ਤੇ ਸਮੇਟ ਦਿੱਤਾ। ਬੁਮਰਾਹ ਤੇ ਜਡੇਜਾ ਨੇ 2-2 ਜਦੋਂਕਿ ਅਸ਼ਵਿਨ ਤੇ ਮੁਹੰਮਦ ਸ਼ਾਮੀ ਨੇ ਕ੍ਰਮਵਾਰ ਇਕ ਤੇ ਤਿੰਨ ਵਿਕਟਾਂ ਲਈਆਂ। ਭਾਰਤ ਨੇ ਟਾਸ ਜਿੱਤ ਕੇ ਸਕਾਟਲੈਂਡ ਨੂੰ ਪਹਿਲਾਂ ਖੇਡਣ ਦਾ ਸੱਦਾ ਦਿੱਤਾ ਸੀ। ਭਾਰਤ ਦੀਆਂ ਸੈਮੀ ਫਾਈਨਲ ਵਿੱਚ ਦਾਖ਼ਲ ਹੋਣ ਦੀਆਂ ਆਸਾਂ ਭਾਵੇਂ ਮੱਧਮ ਹਨ, ਪਰ ਟੀਮ ਨੂੰ ਇਸ ਦੌੜ ‘ਚ ਬਣੇ ਰਹਿਣ ਲਈ ਇਹ ਮੈਚ ਤੇ ਨਾਮੀਬੀਆ ਖਿਲਾਫ਼ ਮੈਚਾਂ ਵਿੱਚ ਵੱਡੀਆਂ ਜਿੱਤਾਂ ਦਰਜ ਕਰਨ ਦੇ ਨਾਲ ਨਿਊਜ਼ੀਲੈਂਡ ਦੇ ਅਫ਼ਗਾਨਿਸਤਾਨ ਹੱਥੋਂ ਵੱਡੀ ਲੀਡ ਨਾਲ ਹਾਰਨ ਦੀ ਕਾਮਨਾ ਕਰਨੀ ਹੋਵੇਗੀ। -ਪੀਟੀਆਈ
Source link
Asian Tribune Your Multilingual Newspaper covering World and local news News