Home / Punjabi News / ਅਗਲੀ ਸਰਕਾਰ ਬਣਨ ‘ਤੇ ਭਾਜਪਾ ਧਾਰਾ 370 ਹਟਾ ਦੇਵੇਗੀ : ਅਮਿਤ ਸ਼ਾਹ

ਅਗਲੀ ਸਰਕਾਰ ਬਣਨ ‘ਤੇ ਭਾਜਪਾ ਧਾਰਾ 370 ਹਟਾ ਦੇਵੇਗੀ : ਅਮਿਤ ਸ਼ਾਹ

ਅਗਲੀ ਸਰਕਾਰ ਬਣਨ ‘ਤੇ ਭਾਜਪਾ ਧਾਰਾ 370 ਹਟਾ ਦੇਵੇਗੀ : ਅਮਿਤ ਸ਼ਾਹ

ਪੱਛਮੀ ਬੰਗਾਲ— ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਭਾਜਪਾ ਦੀ ਅਗਲੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਕਸ਼ਮੀਰ ਤੋਂ ਧਾਰਾ 370 ਨੂੰ ਹਟਾ ਦੇਵੇਗੀ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਭਾਜਪਾ ਸਰਕਾਰ ਦੇਸ਼ ਭਰ ‘ਚ ਐੱਨ.ਆਰ.ਸੀ. ਲਿਆਏਗੀ ਅਤੇ ਦੇਸ਼ ਦੇ ‘ਹਰ ਇਕ ਹਿੰਦੂ ਸ਼ਰਨਾਰਥੀ’ ਨੂੰ ਨਾਗਰਿਕਤਾ ਪ੍ਰਦਾਨ ਕਰੇਗੀ। ਬਾਲਾਕੋਟ ਹਵਾਈ ਹਮਲੇ ‘ਤੇ ਸਵਾਲ ਚੁੱਕਣ ਲਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਆਲੋਚਨਾ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਇਹ ਸਿਰਫ ਘੱਟ ਗਿਣਤੀਆਂ ਨੂੰ ਸੰਤੁਸ਼ਟ ਕਰਨ ਲਈ ਹੈ। ਉਨ੍ਹਾਂ ਨੇ ਉਨ੍ਹਾਂ (ਮਮਤਾ) ਤੋਂ ਕਸ਼ਮੀਰ ‘ਚ ਵੱਖ ਪ੍ਰਧਾਨ ਮੰਤਰੀ ਦੀ ਮੰਗ ‘ਤੇ ਆਪਣਾ ਰੁਖ ਸਪੱਸ਼ਟ ਕਰਨ ਲਈ ਕਿਹਾ, ਜਿਵੇਂ ਕਿ ਉਨ੍ਹਾਂ ਦੇ ਸਹਿਯੋਗੀ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਚਾਹੁੰਦੇ ਹਨ।
ਮਮਤਾ ਤੇ ਵਿਰੋਧੀ ਨੇਤਾ ਹਵਾਈ ਹਮਲੇ ਤੋਂ ਨਾਖੁਸ਼
ਦਾਰਜੀਲਿੰਗ ਉਮੀਦਵਾਰ ਰਾਜੂ ਸਿੰਘ ਬਿਸ਼ਟ ਲਈ ਪ੍ਰਚਾਰ ਕਰਦੇ ਸਮੇਂ ਉਨ੍ਹਾਂ ਨੇ ਕਿਹਾ,”ਮਮਤਾ ਬੈਨਰਜੀ ਅਤੇ ਵਿਰੋਧੀ ਨੇਤਾ ਹਵਾਈ ਹਮਲੇ ਤੋਂ ਨਾਖੁਸ਼ ਹਨ। ਉਹ ਸਿਰਫ ਘੱਟ ਗਿਣਤੀ ਭਾਈਚਾਰੇ ਨੂੰ ਖੁਸ਼ ਕਰਨ ਲਈ ਅਜਿਹਾ ਕਰ ਰਹੇ ਹਨ ਪਰ ਮੈਂ ਸਪੱਸ਼ਟ ਤੌਰ ‘ਤੇ ਇਹ ਕਹਿਣਾ ਚਾਹਾਂਗਾ ਕਿ ਅਸੀਂ ਅਜਿਹੀਆਂ ਤਾਕਤਾਂ ਨੂੰ ਜਿੱਤਣ ਨਹੀਂ ਦੇਵਾਂਗੇ।” ਉਨ੍ਹਾਂ ਨੇ ਕਿਹਾ,”ਕੇਂਦਰ ‘ਚ ਭਾਜਪਾ ਦੀ ਅਗਲੀ ਸਰਕਾਰ ਬਣਾਉਣ ਤੋਂ ਬਾਅਦ ਅਸੀਂ ਕਸ਼ਮੀਰ ਤੋਂ ਧਾਰਾ 370 ਹਟਾ ਦੇਵਾਂਗੇ।” ਸੰਵਿਧਾਨ ਦੀ ਧਾਰਾ 370 ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਹੈ। ਸ਼ਾਹ ਨੇ ਬੈਨਰਜੀ ‘ਤੇ ਰਾਸ਼ਟਰੀ ਨਾਗਰਿਕ ਪੰਜੀ (ਐੱਨ.ਆਰ.ਸੀ.) ਅਤੇ ਨਾਗਰਿਕ (ਸੋਧ) ਬਿੱਲ ‘ਤੇ ਲੋਕਾਂ ਨੂੰ ਵਹਿਮ ਪਾਉਣ ਦਾ ਦੋਸ਼ ਵੀ ਲਗਾਇਆ। ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ਦੇਸ਼ ਭਰ ‘ਚ ਐੱਨ.ਆਰ.ਸੀ. ਲਿਆਏਗੀ ਅਤੇ ਦੇਸ਼ ਦੇ ਹਰ ਇਕ ਹਿੰਦੂ ਸ਼ਰਨਾਰਥੀ ਨੂੰ ਨਾਗਰਿਕਤਾ ਪ੍ਰਦਾਨ ਕਰੇਗੀ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …