Home / Punjabi News / ਟਰੈਕਟਰ ਪਰੇਡ ਦੌਰਾਨ ਜਾਨ ਗੁਆਉਣ ਵਾਲੇ ਨਵਰੀਤ ਸਿੰਘ ਦੀ ਐਕਸਰੇਅ ਰਿਪੋਰਟ ਦੀ ਜਾਂਚ ਲਈ ਮਾਹਿਰਾਂ ਦਾ ਬੋਰਡ ਕਾਇਮ ਕੀਤਾ ਜਾਵੇ: ਹਾਈ ਕੋਰਟ

ਟਰੈਕਟਰ ਪਰੇਡ ਦੌਰਾਨ ਜਾਨ ਗੁਆਉਣ ਵਾਲੇ ਨਵਰੀਤ ਸਿੰਘ ਦੀ ਐਕਸਰੇਅ ਰਿਪੋਰਟ ਦੀ ਜਾਂਚ ਲਈ ਮਾਹਿਰਾਂ ਦਾ ਬੋਰਡ ਕਾਇਮ ਕੀਤਾ ਜਾਵੇ: ਹਾਈ ਕੋਰਟ

ਟਰੈਕਟਰ ਪਰੇਡ ਦੌਰਾਨ ਜਾਨ ਗੁਆਉਣ ਵਾਲੇ ਨਵਰੀਤ ਸਿੰਘ ਦੀ ਐਕਸਰੇਅ ਰਿਪੋਰਟ ਦੀ ਜਾਂਚ ਲਈ ਮਾਹਿਰਾਂ ਦਾ ਬੋਰਡ ਕਾਇਮ ਕੀਤਾ ਜਾਵੇ: ਹਾਈ ਕੋਰਟ

ਨਵੀਂ ਦਿੱਲੀ, 17 ਮਾਰਚ

ਦਿੱਲੀ ਹਾਈ ਕੋਰਟ ਨੇ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਮਾਰੇ ਗਏ 25 ਸਾਲਾ ਨਵਰੀਤ ਸਿੰਘ ਦੀ ਐਕਸ-ਰੇ ਰਿਪੋਰਟ ਦੀ ਪੜਤਾਲ ਕਰਨ ਲਈ ਸਿਹਤ ਵਿਭਾਗ ਦੇ ਮਾਹਿਰਾਂ ਦਾ ਬੋਰਡ ਕਾਇਮ ਕਰਨ ਦੇ ਹੁਕਮ ਦਿੱਤੇ ਹਨ। ਜਸਟਿਸ ਯੋਗੇਸ਼ ਖੰਨਾ ਨੇ ਇਥੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦੇ ਡਾਕਟਰਾਂ ਨੂੰ ਵੀ ਕਿਹਾ ਕਿ ਉਹ ਐਕਸ-ਰੇ ਰਿਪੋਰਟ ਨੂੰ ਅਸਲ ਐਕਸ-ਰੇ ਪਲੇਟ ਤੋਂ ਤਿਆਰ ਕਰਨ, ਜੋ ਦਿੱਲੀ ਪੁਲੀਸ ਨੇ ਉੱਤਰ ਪ੍ਰਦੇਸ਼ ਪੁਲੀਸ ਨੂੰ ਪ੍ਰਾਪਤ ਕੀਤੀ ਹੈ। ਹਾਈ ਕੋਰਟ ਨੇ ਕਿਹਾ ਕਿ ਬੋਰਡ ਵਿੱਚ ਮੈਡੀਕਲ ਅਤੇ ਫੋਰੈਂਸਿਕ ਮਾਹਿਰ ਅਤੇ ਹੋਰਨਾਂ ਦੇ ਨਾਲ ਰੇਡੀਓਲੋਜਿਸਟ ਸ਼ਾਮਲ ਕਰਕੇ ਰਿਪੋਰਟ ਦੀ ਪੜਤਾਲ ਕੀਤੀ ਜਾਵੇ।। ਹਾਈ ਕੋਰਟ ਨੇ ਕਿਹਾ ਕਿ ਬੋਰਡ ਦੀ ਸਥਾਪਨਾ ਦਿੱਲੀ ਸਰਕਾਰ ਦੇ ਸਿਹਤ ਵਿਭਾਗ ਦੇ ਸੈਕਟਰੀ ਦੁਆਰਾ ਕੀਤੀ ਜਾਏਗੀ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ 14 ਅਪਰੈਲ ਨੂੰ ਪਾ ਦਿੱਤੀ ਗਈ।


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …