Breaking News
Home / Punjabi News / ਝਾਰਖੰਡ ਸਰਕਾਰ ਨੇ ਪੈਟਰੋਲ 25 ਰੁਪਏ ਕੀਤਾ ਸਸਤਾ

ਝਾਰਖੰਡ ਸਰਕਾਰ ਨੇ ਪੈਟਰੋਲ 25 ਰੁਪਏ ਕੀਤਾ ਸਸਤਾ

ਪੈਟਰੋਲ ਉੱਪਰ 25 ਰੁਪਏ ਫ਼ੀ ਲੀਟਰ ਦੀ ਰਿਆਇਤ ਸਿਰਫ਼ ਦੋ ਪਹੀਆ ਵਾਹਨਾਂ ਨੂੰ ਦਿੱਤੀ ਜਾਵੇਗੀ। ਝਾਰਖੰਡ ਸਰਕਾਰ ਨੇ ਗ਼ਰੀਬੀ ਰੇਖਾ ਤੋਂ ਥੱਲੇ ਰਹਿ ਰਹਿਣ ਵਾਲਿਆਂ ਲਈ ਪੈਟਰੋਲ ਦੇ ਮੁੱਲ ਵਿੱਚ 25 ਰੁਪਏ ਲੀਟਰ ਦੀ ਛੋਟ ਦਿੱਤੀ ਹੈ। ਮੁੱਖ ਮੰਤਰੀ ਹੇਮੰਤ ਸੋਰੇਨ ਨੇ ਬੁੱਧਵਾਰ ਨੂੰ ਆਪਣੀ ਸਰਕਾਰ ਦੀ ਦੂਜੀ ਸਾਲਗਿਰ੍ਹਾ ਦੇ ਮੌਕੇ ਇਹ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅਗਲੇ ਸਾਲ 26 ਜਨਵਰੀ ਤੋਂ ਇਹ ਰਿਆਇਤ ਮਿਲਣੀ ਸ਼ੁਰੂ ਹੋ ਜਾਵੇਗੀ। ਮੁੱਖ ਮੰਤਰੀ ਨੇ ਕਿਹਾ,”ਪੈਟਰੋਲ ਉੱਪਰ 25 ਰੁਪਏ ਫ਼ੀ ਲੀਟਰ ਦੀ ਰਿਆਇਤ ਸਿਰਫ਼ ਦੋ ਪਹੀਆ ਵਾਹਨਾਂ ਨੂੰ ਦਿੱਤੀ ਜਾਵੇਗੀ। ਛੋਟ ਦੀ ਰਾਸ਼ੀ ਡੀਬੀਟੀ ਜ਼ਰੀਏ ਸਿੱਧੇ ਉਨ੍ਹਾਂ ਦੇ ਖਾਤੇ ਵਿੱਚ ਭੇਜੀ ਜਾਵੇਗੀ। ਇਸ ਤਰ੍ਹਾਂ ਹਰ ਮਹੀਨੇ ਵੱਧੋ-ਵੱਧ 10 ਲੀਟਰ ਪੈਟਰੋਲ ਖ਼ਰੀਦਿਆ ਜਾ ਸਕੇਗਾ।” ਇਹ ਛੂਟ ਉਨ੍ਹਾਂ ਲੋਕਾਂ ਨੂੰ ਵੀ ਦਿੱਤੀ ਜਾਵੇਗੀ, ਜੋ ਦੋ ਪਹੀਆ ਵਾਹਨ ਨਾਲ ਆਪਣੀ ਫ਼ਸਲ ਲਿਆਉਂਦੇ-ਲਿਜਾਂਦੇ ਹਨ ਅਚੇ ਜਿਨ੍ਹਾਂ ਕੋਲ ਬੀਪੀਐਲ ਰਾਸ਼ਨ ਕਾਰਡ ਹਨ। ਅਜਿਹੇ ਲੋਕ ਪੈਟਰੋਲ ਪੰਪ ਤੇ ਪੂਰਾ ਪੈਸਾ ਦੇਣਗੇ। ਇਸ ਤੋਂ ਬਾਅਦ ਡੀਬੀਟੀ ਰਾਹੀਂ ਛੋਟ ਦੇ ਪੈਸੇ ਸਿੱਧੇ ਉਨ੍ਹਾਂ ਦੇ ਖਾਤੇ ਵਿੱਚ ਭੇਜ ਦਿੱਤੇ ਜਾਣਗੇ।”

The post ਝਾਰਖੰਡ ਸਰਕਾਰ ਨੇ ਪੈਟਰੋਲ 25 ਰੁਪਏ ਕੀਤਾ ਸਸਤਾ first appeared on Punjabi News Online.


Source link

Check Also

‘Satluj’ movie : ਸ਼੍ਰੋਮਣੀ ਅਕਾਲੀ ਦਲ ਵੱਲੋਂ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਫ਼ਿਲਮ ‘ਸਤਲੁਜ’ ਨੂੰ ਪੰਜਾਬ ਦੇ ਪਿੰਡਾਂ ‘ਚ ਦਿਖਾਉਣ ਦਾ ਫ਼ੈਸਲਾ 

‘Satluj’ movie : ਪੰਜਾਬ ਵਿੱਚ ਇਸ ਸਮੇਂ ਦਿਲਜੀਤ ਦੁਸਾਂਝ ਦੀ ਫਿਲਮ ‘ਸਤਲੁਜ’ ਕਾਫੀ ਚਰਚਾ ਦਾ …