Home / Punjabi News / ਜੰਮੂ-ਕਸ਼ਮੀਰ : BSF ਨੇ ਅਖਨੂਰ ‘ਚ ਫੜਿਆ ਸ਼ੱਕੀ ਪਾਕਿਸਤਾਨੀ ਘੁਸਪੈਠੀਆ

ਜੰਮੂ-ਕਸ਼ਮੀਰ : BSF ਨੇ ਅਖਨੂਰ ‘ਚ ਫੜਿਆ ਸ਼ੱਕੀ ਪਾਕਿਸਤਾਨੀ ਘੁਸਪੈਠੀਆ

ਜੰਮੂ — ਸਰਹੱਦ ਸੁਰਖਿਆ ਫੋਰਸ (ਬੀ. ਐੱਸ. ਐੱਫ.) ਨੇ ਵੀਰਵਾਰ ਨੂੰ ਜੰਮੂ ਜ਼ਿਲੇ ਦੇ ਅਖਨੂਰ ਸੈਕਟਰ ਵਿਚ ਭਾਰਤ-ਪਾਕਿ ਸਰਹੱਦ ‘ਤੇ ਇਕ ਸ਼ੱਕੀ ਪਾਕਿਸਤਾਨੀ ਘੁਸਪੈਠੀਏ ਨੂੰ ਫੜਿਆ ਹੈ। ਇਹ ਸੈਕਟਰ ਕੌਮਾਂਤਰੀ ਸਰੱਹਦ (ਆਈ. ਬੀ.) ਖੇਤਰ ਦੇ ਨੇੜੇ ਪੈਂਦਾ ਹੈ। ਭਾਰਤੀ ਸਰਹੱਦ ਖੇਤਰ ਵਿਚ ਦਾਖਲ ਹੋਣ ਦੌਰਾਨ ਸ਼ੱਕੀ ਨੂੰ ਸਰਹੱਦ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਫੜ ਲਿਆ। ਉਸ ਨੂੰ ਜੰਮੂ-ਕਸ਼ਮੀਰ ਪੁਲਸ ਨੂੰ ਸੌਂਪ ਦਿੱਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੱਸਣਯੋਗ ਹੈ ਕਿ ਅੱਤਵਾਦੀ ਪਲਾਨ ‘ਏ’ (ਧਾਰਾ-370, 35ਏ) ਹੈ, ਪਲਾਨ ‘ਬੀ’ (ਬਾਰਡਰ) ਅਤੇ ਪਲਾਨ ‘ਸੀ’ (ਫਿਰਕੂ ਹਿੰਸਾ) ਬਣਿਆ ਹੋਇਆ ਹੈ। ਪਲਾਨ ‘ਏ’ ਤਹਿਤ ਅੱਤਵਾਦੀ ਕਸ਼ਮੀਰ ‘ਚ ਵੱਡੇ ਪੱਧਰ ‘ਤੇ ਖੂਨ ਖਰਾਬਾ ਕਰਾਉਣਾ ਚਾਹੁੰਦੇ ਹਨ, ਜੋ ਸਫਲ ਨਹੀਂ ਹੋਇਆ। ਪਲਾਨ ‘ਬੀ’ ਤਹਿਤ ਅੱਤਵਾਦੀ ਬਾਰਡਰ ਤੋਂ ਘੁਸਪੈਠ ਕਰ ਕੇ ਹਮਲਾ ਕਰਨਾ ਚਾਹੁੰਦੇ ਹਨ, ਜਿਸ ਵਿਚ ਉਹ ਸਫਲ ਨਹੀਂ ਹੋ ਰਹੇ। ਹੁਣ ਅੱਤਵਾਦੀ ਪਲਾਨ ‘ਸੀ’ ‘ਤੇ ਜ਼ੋਰ ਦੇ ਰਹੇ ਹਨ। ਅੱਤਵਾਦੀ ਕਿਸੇ ਧਾਰਮਿਕ ਸਥਾਨ ‘ਤੇ ਹਮਲਾ ਕਰ ਕੇਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ‘ਚ ਹਨ।

Check Also

CIA ਨੇ ਘਰੋਂ ਡਰੱਗ ਮਨੀ ਕੀਤੀ ਬਰਾਮਦ; ਪਾਕਿਸਤਾਨ ਤੋਂ ਆਏ ਨਸ਼ੇ ਨੂੰ ਸਪਲਾਈ…

Tarn Taran News: ਤਰਨਤਾਰਨ ਦੇ ਖਾਲੜਾ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਸੀਆਈਏ …