Home / Community-Events / ਦੀਵਾਲੀ ਤੇ ਬੰਦੀ ਛੋੜ ਦਿਹਾੜਾ ਸਰਧਾ ਨਾਲ ਮਨਾਇਆ

ਦੀਵਾਲੀ ਤੇ ਬੰਦੀ ਛੋੜ ਦਿਹਾੜਾ ਸਰਧਾ ਨਾਲ ਮਨਾਇਆ

ਦੀਵਾਲੀ ਤੇ ਬੰਦੀ ਛੋੜ ਦਿਹਾੜਾ ਸਰਧਾ ਨਾਲ ਮਨਾਇਆ

img_9937ਐਡਮਿੰਟਨ(ਰਘਵੀਰ ਬਲਾਸਪੁਰੀ) ਐਡਮਿੰਟਨ ਵਿਚ ਵੀ ਦੀਵਾਲੀ ਤੇ ਬੰਦੀ ਛੋੜ ਦਿਹਾੜਾ ਸਰਧਾ ਨਾਲ ਮਨਾਇਆ ਗਿਆ।ਸੰਗਤਾ ਵਿਚ ਬਹੁਤ ਹੀ ਉਤਸਾਹ ਦੇਖਿਆ ਗਿਆ,ਬਹੁਤ ਸਾਰੀ ਸੰਗਤ ਸਵੇਰ ਤੋ ਹੀ ਤਕਰੀਬਨ ਸਾਰੇ ਹੀ ਗੁਰੂਘਰਾਂ ਵਿਚ ਆ ਰਹੇ ਸਨ ਤੇ ਲੰਮੀਆਂ ਲੰਮੀਆਂ ਲਾਇਨਾ ਵਿਚ ਖੜਕੇ ਆਪਣੀ ਵਾਰੀ ਦੀ ਉਡੀਕ ਕਰਕੇ ਮੱਥਾ ਟੇਕ ਰਹੇ ਸਨ।ਸਾਰੇ ਹੀ ਧਾਰਮਿਕ ਸਥਾਨਾਂ ਵਿਚ ਪੂਰੀ ਗਹਿਮਾਂ ਗਹਿਮੀ ਵਾਲਾ ਮਹੌਲ ਪਾਇਆ ਗਿਆ।ਸੰਗਤਾਂ ਵੱਲੋ ਆਪੋ ਆਪਣੇ ਘਰਾ ਵਿਚ ਵੀ ਪੂਰੀਆ ਖੁਸੀਆਂ ਡੁੱਲ ਡੁੱਲ ਪੈ ਰਹੀਆਂ ਸਨ,ਬੱਚੇ ਬਜੁਰਗਾਂ ਤੇ ਔਰਤਾਂ ਨੇ ਸਾਰੇ ਹੀ ਸਟੋਰਾਂ ਵਿਚੋ ਬਹੁਤ ਚੀਜਾਂ ਵਸਤਾਂ ਖਰੀਦੀਆ।ਸੜਕਾਂ ਉੱਤੇ ਵੀ ਭਾਰੀ ਭੀੜ ਕਾਰਨ ਆਵਾਜਾਈ ਵਿਚ ਵਿਘਨ ਪੈਦਾ ਦੇਖਿਆ ਗਿਆ।ਰਾਤ ਨੂੰ ਗੁਰੂ ਘਰਾਂ,ਮੰਦਰਾ ਤੇ ਸੰਗਤਾਂ ਨੇ ਆਪੋ ਆਪਣੇ ਘਰਾਂ ਵਿਚ ਮਿੱਟੀ ਦੇ ਦੀਵੇ ਜਗਾ ਕੇ ਪੂਜਾ ਕੀਤੀ ਤੇ ਬਹੁੱਤ ਸਾਰੇ ਘਰਾਂ ਵਿਚ ਬਿਜਲੀ ਵਲੇ ਬਲੱਬਾ ਦੀਆ ਲੜੀਆਂ ਜਗਾਕੇ ਦੀਪਮਾਲਾ ਕੀਤੀ।ਗੁਰੂ ਘਰਾਂ ਵਿਚ ਜਾ ਕੇ ਬੱਚਿਆਂ ਨੋਜਵਾਨਾ ਬੀਬੀਆਂ ਨੇ ਪਟਾਕੇ ਚਲਾਕੇ ਆਪੋ ਆਪਣੀ ਖੁਸੀ ਦਾ ਪ੍ਰਗਟਾਵਾ ਕੀਤਾ ਤੇ ਆਪਸ ਵਿਚ ਮਠਿਆਈਆ ਵੰਡਕੇ ਇਸ ਤਉਹਾਰ ਦੀ ਮਿਠਾਸ ਨੂੰ ਦੂਣਾ ਕੀਤਾ ਗਿਆ ਸੀ।

Check Also

Himachal Mitra Mandal organized “Dhaam”

Himachal Mitra Mandal organized “Dhaam”

Himachal Mitra Mandal organized “Dhaam” Edmonton (ATB): The Himachal Mitra Mandal Association Edmonton, Alberta, organized …