ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 8 ਮਾਰਚ
ਕੇਂਦਰੀ ਜੇਲ ਅੰਮ੍ਰਿਤਸਰ ਵਿੱਚ ਕੈਦੀਆਂ ਨੂੰ ਨਸ਼ਾ ਸਪਲਾਈ ਕਰਨ ਵਾਲਾ ਇਕ ਜੇਲ੍ਹ ਦਾ ਮੁਲਾਜ਼ਮ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕਰਕੇ ਪੁਲੀਸ ਹਵਾਲੇ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਜੇਲ੍ਹ ਸੁਪਰਡੈਂਟ ਹੇਮੰਤ ਸ਼ਰਮਾ ਨੇ ਦੱਸਿਆ ਕਿ ਸੁਖਦੇਵ ਸਿੰਘ ਸਹਾਇਕ ਸੁਪਰਡੈਂਟ, ਸਾਹਿਬ ਸਿੰਘ ਸਹਾਇਕ ਸੁਪਰਡੈਂਟ ਅਤੇ ਹੋਰ ਤਾਇਨਾਤ ਗਾਰਦ ਨੇ ਬੈਰਕ ਨੰਬਰ 4/2 ਵਿੱਚ ਬੰਦ ਕੈਦੀ ਈਸ਼ਾਂਤ ਕੁਮਾਰ ਉਰਫ ਈਸ਼ੂ ਵਾਸੀ ਬਠਿੰਡਾ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ 404 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਉਹ ਐਨਡੀਪੀਐਸ ਐਕਟ ਅਧੀਨ 10 ਸਾਲ ਦੀ ਸਜ਼ਾ ਕੱਟ ਰਿਹਾ ਹੈ। ਉਸ ਨੇ ਮੰਨਿਆ ਕਿ ਉਸ ਨੂੰ ਇਹ ਗੋਲੀਆਂ ਜੇਲ੍ਹ ਵਿਚ ਤਾਇਨਾਤ ਵਾਰਡਰ ਜਗਦੀਪ ਸਿੰਘ ਵੱਲੋਂ ਲਿਆ ਕੇ ਦਿੱਤੀਆਂ ਗਈਆਂ ਹਨ ਅਤੇ ਇਸ ਤੋਂ ਪਹਿਲਾਂ ਵੀ ਕਾਫੀ ਵਾਰ ਉਸ ਵੱਲੋਂ ਨਸ਼ੀਲਾ ਪਦਾਰਥ ਦਿੱਤਾ ਗਿਆ ਸੀ।
ਇਹ ਜਾਣਕਾਰੀ ਮਿਲਣ ਤੋ ਬਾਅਦ ਡਿਪਟੀ ਸੁਪਰਡੈਂਟ ਸਕਿਊਰਿਟੀ ਯੋਗੇਸ਼ ਜੈਨ ਦੀ ਨਿਗਰਾਨੀ ਹੇਠ ਟੀਮ ਤਿਆਰ ਕੀਤੀ ਗਈ ਅਤੇ ਵਾਰਡਰ ਜਗਦੀਪ ਸਿੰਘ ਦੇ ਕਮਰੇ ਦੀ ਤਲਾਸ਼ੀ ਕੀਤੀ ਗਈ । ਕਮਰੇ ਵਿੱਚੋਂ 250 ਗ੍ਰਾਮ ਨਸ਼ੀਲਾ ਪਾਊਡਰ, 560 ਗੋਲੀਆਂ, 50 ਗ੍ਰਾਮ ਕਾਲੇ ਰੰਗ ਦਾ ਨਸ਼ੀਲਾ ਪਦਾਰਥ , 53 ਗਰਾਮ ਕਰੀਮ ਰੰਗ ਦਾ ਨਸ਼ੀਲਾ ਪਦਾਰਥ, ਬਟੂਏ ਵਿੱਚੋਂ 63 ਹਜਾਰ ਰੁਪਏ ਤੋਂ ਵੱਧ ਨਗਦੀ ਅਤੇ 217 ਬੀੜੀਆਂ ਬਰਾਮਦ ਹੋਈਆਂ।ਇਸ ਦੀ ਜਾਣਕਾਰੀ ਤੁਰੰਤ ਥਾਣਾ ਇਸਲਾਮਾਬਾਦ ਦੀ ਪੁਲੀਸ ਨੂੰ ਦਿੱਤੀ ਗਈ ਅਤੇ ਬਰਾਮਦ ਸਾਰੀ ਰਿਕਵਰੀ ਮੁੱਖ ਅਫਸਰ, ਥਾਣਾ ਇਸਲਾਮਾਬਾਦ ਦੇ ਸਪੁਰਦ ਕੀਤੀ ਗਈ, ਜਿਨ੍ਹਾਂ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਆਰੰਭ ਕੀਤੀ ਗਈ।
Source link
Asian Tribune Your Multilingual Newspaper covering World and local news News