Home / Punjabi News / ਸਕੂਲ ਵਿੱਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ

ਸਕੂਲ ਵਿੱਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 8 ਮਾਰਚ

ਇੱਥੋਂ ਦੇ ਮਹਾਰਿਸ਼ੀ ਦਯਾਨੰਦ ਪਬਲਿਕ ਸਕੂਲ ਐਮਡੀਏਵੀ ਭਵਨ ਦੜੂਆ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਅਮਰੀਕਾ ਦੇ ਸ਼ਿਕਾਗੋ ਤੋਂ ਆਏ ਐਨਆਰਆਈ ਸੁਦਰਸ਼ਨ ਗਰਗ ਨੇ ਸਮਾਜ ਅਤੇ ਰਾਸ਼ਟਰ ਵਿੱਚ ਔਰਤਾਂ ਦੇ ਯੋਗਦਾਨ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਅੱਜ ਔਰਤਾਂ ਹਰ ਖੇਤਰ ਵਿੱਚ ਮੋਹਰੀ ਹਨ। ਉਹ ਮਰਦਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ। ਸਾਹਿਤਕਾਰ ਡਾ. ਵਿਨੋਦ ਸ਼ਰਮਾ ਨੇ ਕਿਹਾ ਕਿ ਔਰਤਾਂ ਤੋਂ ਬਿਨਾਂ ਇਸ ਦੁਨੀਆਂ ਦੀ ਕਲਪਨਾ ਕਰਨਾ ਅਸੰਭਵ ਹੈ। ਸਕੂਲ ਦੀ ਵਾਈਸ ਪ੍ਰਿੰਸੀਪਲ ਡਾ. ਅੰਜੂ ਮੌਦਗਿਲ ਨੇ ਕਿਹਾ ਕਿ ਪੜ੍ਹੇ-ਲਿਖੇ ਸਮਾਜ ਵਿੱਚ ਔਰਤਾਂ ਨੂੰ ਬਰਾਬਰ ਦਾ ਦਰਜਾ ਪ੍ਰਾਪਤ ਹੈ। ਪਟਿਆਲਾ ਤੋਂ ਆਈ ਸੁਦਰਸ਼ਨ ਥਾਪਰ ਨੇ ਮਹਿਲਾ ਦਿਵਸ ਦੀ ਵਧਾਈ ਦਿੱਤੀ।


Source link

Check Also

ਸਿਆਸੀ ਜਗਤ ‘ਚ ਪਸਰਿਆ ਮਾਤਮ, ਹਸਪਤਾਲ ‘ਚ ਕਈ ਸੀਨੀਅਰ ਆਗੂ ਪਹੁੰਚੇ; ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਦਾ ਦੇਹਾਂਤ…

Big News: ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵੇਗੌੜਾ ਦੀ ਪਤਨੀ ਚੇਨੰਮਾ ਦਾ ਸ਼ਨੀਵਾਰ ਨੂੰ 85 ਸਾਲ …