Home / World / ਜੀ. ਐੱਸ. ਟੀ. ਖਿਲਾਫ ਧਰਨੇ ‘ਤੇ ਬੈਠੇ ਨਵਜੋਤ ਸਿੱਧੂ ਬੋਲੇ, ‘ਵੱਡੇ ਪੱਧਰ ‘ਤੇ ਚੱਲੇਗਾ ਅੰਦੋਲਨ, ਅਜੇ ਤਾਂ ਸ਼ੁਰੂਆਤ ਏ

ਜੀ. ਐੱਸ. ਟੀ. ਖਿਲਾਫ ਧਰਨੇ ‘ਤੇ ਬੈਠੇ ਨਵਜੋਤ ਸਿੱਧੂ ਬੋਲੇ, ‘ਵੱਡੇ ਪੱਧਰ ‘ਤੇ ਚੱਲੇਗਾ ਅੰਦੋਲਨ, ਅਜੇ ਤਾਂ ਸ਼ੁਰੂਆਤ ਏ

ਜੀ. ਐੱਸ. ਟੀ. ਖਿਲਾਫ ਧਰਨੇ ‘ਤੇ ਬੈਠੇ ਨਵਜੋਤ ਸਿੱਧੂ ਬੋਲੇ, ‘ਵੱਡੇ ਪੱਧਰ ‘ਤੇ ਚੱਲੇਗਾ ਅੰਦੋਲਨ, ਅਜੇ ਤਾਂ ਸ਼ੁਰੂਆਤ ਏ

2ਅੰਮ੍ਰਿਤਸਰ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜੀ. ਐੱਸ. ਟੀ. ਖਿਲਾਫ ਸ਼ਨੀਵਾਰ ਨੂੰ ਸ਼ਹਿਰ ‘ਚ ਧਰਨਾ ਦੇ ਮੋਰਚਾ ਖੋਲ੍ਹ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਜੀ. ਐੱਸ. ਟੀ. ਖਿਲਾਫ ਤਾਂ ਅਜੇ ਇਹ ਸ਼ੁਰੂਆਤ ਹੀ ਹੈ ਅਤੇ ਇਹ ਅੰਦੋਲਨ ਵੱਡੇ ਪੱਧਰ ‘ਤੇ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਜੀ. ਐੱਸ. ਟੀ. ਲਾ ਕੇ ਸੂਬਿਆਂ ਦੇ ਪੈਸੇ ਨੂੰ ਆਪਣੇ ਕੋਲ ਦੱਬੀ ਬੈਠੀ ਹੈ, ਜਿਸ ਕਾਰਨ ਵਿਭਾਗਾਂ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਰੁਕੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸੀ. ਜੀ. ਐੱਸ. ਟੀ. ਦਾ ਸਾਰਾ ਪੈਸੇ ਆਪਣੇ ਕੋਲ ਰੱਖ ਕੇ ਆਤਮ ਨਿਰਭਰ ਸੂਬਿਆਂ ਨੂੰ ਆਪਣੇ ‘ਤੇ ਨਿਰਭਰ ਕਰਨਾ ਚਾਹੁੰਦੀ ਹੈ, ਜੋ ਕਿ ਬਿਲਕੁਲ ਗਲਤ ਹੈ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨਾਲ ਸ਼ਹਿਰ ਦੇ ਸਾਰੇ ਵਿਧਾਇਕ ਸੁਨੀਲ ਦੱਤ, ਓ. ਪੀ. ਸੋਨੀ, ਰਾਜਕੁਮਾਰ ਵੇਰਕਾ ਅਤੇ ਇੰਦਰਬੀਰ ਸਿੰਘ ਬੁਲਾਰੀਆ ਵੀ ਧਰਨੇ ‘ਤੇ ਬੈਠੇ ਹੋਏ ਹਨ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …