ਚੰਡੀਗੜ੍ਹ— ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਅੱਜ ਤੀਜੇ ਅਤੇ ਆਖਰੀ ਦਿਨ ਸਾਬਕਾ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ‘ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੋਲਦਿਆਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਬਹੁਤ ਹੀ ਮਹੱਤਵਪੂਰਨ ਹੈ ਅਤੇ ਇਹ ਕੋਈ ਛੋਟੀ ਕਮਿਸ਼ਨ ਨਹੀਂ ਹੈ, ਜਿਸ ਦਾ ਮਜ਼ਾਕ ਉਡਾਇਆ ਜਾ ਸਕੇ। ਅੱਗੇ ਉਨ੍ਹਾਂ ਦੱਸਿਆ ਕਿ ਅਕਾਲੀ ਦਲ ਨੇ ਕਿਹਾ ਸੀ ਕਿ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਨਹੀਂ ਮੰਨਦੇ। ਕੀ ਹੁਣ ਅਕਾਲੀ ਦਲ ਦੱਸੇਗੀ ਕਿ ਉਹ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ ਮੰਨਦੇ ਹਨ ਜਾਂ ਰਿਪੋਰਟ ਨੂੰ, ਜੋ ਜਸਟਿਸ ਜੋਰਾ ਸਿੰਘ ਕਮਿਸ਼ਨ ਨੇ ਬਣਾਈ ਸੀ, ਜਿਸ ਰਿਪੋਰਟ ਨੂੰ ਉਹ 3 ਵਾਰ ਉਸ ਸਮੇਂ ਦੇ ਮੁੱਖ ਮੰਤਰੀ ਕੋਲ ਲੈ ਕੇ ਗਏ ਸੀ ਪਰ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ, ਜਿਸ ਨਾਲ ਉਹ ਰਿਪੋਰਟ ਅੱਜ ਤੱਕ ਸਾਹਮਣੇ ਨਹੀਂ ਆਈ।
ਅਕਾਲੀ ਦਲ ਨੇ ਪੰਥ ਨੂੰ ਬਦਨਾਮ ਕੀਤਾ ਅਤੇ ਬਰਬਾਦ ਕੀਤਾ—
ਅਕਾਲੀ-ਭਾਜਪਾ ਦੇ ਕਾਰਜਕਾਲ ਵਿਚ 30 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਇਸੇ ਤਰ੍ਹਾਂ 22 ਵਾਰ ਹਿੰਦੂ ਧਾਰਮਿਕ ਗੰ੍ਰਥ ਭਗਵਤ ਗੀਤਾ, 5 ਵਾਰ ਕੁਰਾਨ ਦੀ ਅਤੇ 5 ਵਾਰ ਈਸਾਈ ਧਰਮ ਦੀ ਬੇਅਦਬੀ ਹੋਈ। ਉਨ੍ਹਾਂ ਦੇ ਕਾਰਜਕਾਲ ਵਿਚ 122 ਵਾਰ ਬੇਅਦਬੀ ਦੀਆਂ ਘਟਨਵਾਂ ਸਾਹਮਣੇ ਆਈਆਂ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਜਿਵੇਂ ਰਿਪੋਰਟ ਨੂੰ ਪੈਰਾਂ ਹੇਠਾਂ ਕੁਚਲਿਆ ਹੈ ਉਸ ਵਿਰੁੱਧ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦਾ ਜੋ ਕਾਨੂੰਨ ਹੈ ਉਸ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਉਸ ਰਿਪੋਰਟ ਵਿਚ ਕਈ ਧਾਰਮਿਕ ਗ੍ਰੰਥਾਂ ਦੇ ਨਾਂ ਲਿਖੇ ਹੋਏ ਸਨ। ਇਸ ਲਈ ਸੁਖਬੀਰ ਬਾਦਲ ਵਿਰੁੱਧ ਵੀ ਮਾਮਲਾ ਦਰਜ ਹੋਵੇ।
ਇਸ ਤੋਂ ਬਾਅਦ ਸਦਨ ਵਿਚ ਮੁੱਦਾ ਉੱਠਿਆ ਕਿ ਕੀ ਪ੍ਰਸਤਾਵ ਕੀਤਾ ਜਾ ਸਕਦਾ ਹੈ ਅਤੇ ਕੀ ਮਾਮਲਾ ਦਰਜ ਹੋਵੇਗਾ? ਜਿਸ ਦੇ ਜਵਾਬ ਵਿਚ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਆਪ ਵਿਧਾਇਕ ਅਤੇ ਵਕੀਲ ਐੱਚ.ਐੱਸ. ਫੂਲਕਾ ਤੋਂ ਲੀਗਲ ਐਡਵਾਈਸ ਮੰਗੀ, ਜਿਸ ‘ਤੇ ਫੂਲਕਾ ਨੇ ਕਿਹਾ ਕਿ ਇਹ ਲੀਗਲ ਡਾਕਿਊਮੈਂਟ ਹਨ ਅਤੇ ਅਜਿਹਾ ਕੋਈ ਪ੍ਰਬੰਧ ਨਹੀਂ ਹੈ ਪਰ ਰਿਪੋਰਟ ਵਿਚ ਸਾਫ ਲਿਖਿਆ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਡੀ.ਜੀ.ਪੀ. ਸੁਮੇਧ ਸੈਣੀ ਨੂੰ ਫਾਈਰਿੰਗ ਦੇ ਹੁਕਮ ਦਿੱਤੇ ਅਤੇ ਡੇਰਾ ਸੱਚਾ ਸੌਦਾ ਮੁਖੀ ਨੂੰ ਬਚਾਇਆ। ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਸਿੱਖਾਂ ਦੇ ਦੋਸ਼ੀ ਹਨ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਜਿਸ ਤਰ੍ਹਾਂ ਰਾਮ ਰਹੀਮ ਨੇ ਸ੍ਰੀ ਗੁਰੂ ਨਾਨਕ ਜੀ ਦੀ ਜੋ ਪੋਸ਼ਾਕ ਪਹਿਨ ਕੇ ਮਜ਼ਾਕ ਕੀਤਾ ਸੀ ਅੱਜ ਉਸ ਨੂੰ ਸਜ਼ਾ ਮਿਲ ਰਹੀ ਹੈ ਅਤੇ ਉਹ ਜੇਲ ਵਿਚ ਹੈ।
Check Also
Top 10 Punjabi News Headlines and Trends from 29 June 2026
ABP Sanjha Top 10, 29 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …
Asian Tribune Your Multilingual Newspaper covering World and local news News