Home / Punjabi News / ਜਲ ਸਪਲਾਈ ਇੰਜਨੀਅਰਾਂ ਵਲੋਂ ਪੰਜਾਬ ਭਰ ’ਚ ਸਰਕਲ ਪੱਧਰੀ ਤਿੰਨ ਰੋਜ਼ਾ ਧਰਨੇ ਸ਼ੁਰੂ

ਜਲ ਸਪਲਾਈ ਇੰਜਨੀਅਰਾਂ ਵਲੋਂ ਪੰਜਾਬ ਭਰ ’ਚ ਸਰਕਲ ਪੱਧਰੀ ਤਿੰਨ ਰੋਜ਼ਾ ਧਰਨੇ ਸ਼ੁਰੂ

ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਜਨਵਰੀ
ਡਿਪਲੋਮਾ ਇੰਜਨੀਅਰ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇੰਜਨੀਅਰਾਂ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਜਥੇਬੰਦੀ ਦੇ ਸੂਬਾਈ ਪ੍ਰਧਾਨ ਕਰਮਜੀਤ ਬੀਹਲਾ ਦੀ ਅਗਵਾਈ ਹੇਠ ਪੰਜਾਬ ਦੇ 13 ਸਰਕਲਾਂ ਅੱਗੇ ਤਿੰਨ ਰੋਜ਼ਾ ਧਰਨਿਆਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇੰਜਨੀਅਰਾਂ ਦੀਆਂ ਮੰਨੀਆਂ ਅਤੇ ਹੋਰ ਮੰਗਾਂ ਪੂਰੀਆ ਨਾ ਕਰਨ ’ਤੇ ਪੰਜਾਬ ਸਰਕਾਰ ਅਤੇ ਵਿਭਾਗ ਦੀ ਮੈਨੇਜਮੈਂਟ ਨੂੰ ਖੂਬ ਕੋਸਿਆ। ਪੰਜਾਬ ਭਰ ’ਚ ਦਿੱਤੇ ਇਨ੍ਹਾਂ ਧਰਨਿਆਂ ਦੀ ਰਿਪੋਰਟ ਜਾਰੀ ਕਰਦਿਆਂ ਜਥੇਬੰਦੀ ਦੇ ਚੇਅਰਮੈਨ ਸੁਖਮਿੰਦਰ ਲਵਲੀ, ਜਨਰਲ ਸਕੱਤਰ ਅਰਵਿੰਦ ਸੈਣੀ ਅਤੇ ਕਮਰਜੀਤ ਮਾਨ ਨੇ ਦੱਸਿਆ ਕਿ ਦੋ ਸਾਲਾਂ ਤੋਂ ਸਹਾਇਕ ਇੰਜਨੀਅਰ ਤੋਂ ਐੱਸਡੀਓ ਅਤੇ ਐੱਸਡੀਓ ਤੋਂ ਐਕਸੀਅਨ ਵਜੋਂ ਕੋਈ ਵੀ ਪਦੳੰਨਤੀ ਨਹੀਂ ਹੋਈ ਅਤੇ ਨਾ ਹੀ ਪੰਜਾਹ ਤੋਂ ਪਝੱਤਰ ਪ੍ਰਤੀਸ਼ਤ ਕੀਤੇ ਜਾਣ ਵਾਲੇ ਤਰੱਕੀ ਕੋਟੇ ਸਬੰਧੀ ਹੀ ਕੋਈ ਕਾਰਵਾਈ ਕੀਤੀ ਗਈ ਹੈ। ਇਸ ਦੇ ਨਾਲ ਕਈ ਹੋਰ ਮੰਗਾਂ ਨਾ ਪੂਰੀਆਂ ਹੋਣ ਕਾਰਨ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ।

The post ਜਲ ਸਪਲਾਈ ਇੰਜਨੀਅਰਾਂ ਵਲੋਂ ਪੰਜਾਬ ਭਰ ’ਚ ਸਰਕਲ ਪੱਧਰੀ ਤਿੰਨ ਰੋਜ਼ਾ ਧਰਨੇ ਸ਼ੁਰੂ appeared first on Punjabi Tribune.


Source link

Check Also

ਗਾਂਡੇਯ ਵਿਧਾਨ ਸਭਾ ਸੀਟ ਤੋਂ ਕਲਪਨਾ ਸੋਰੇਨ ਨੇ ਭਰੀ ਨਾਮਜ਼ਦਗੀ

ਰਾਂਚੀ, 29 ਅਪਰੈਲ ਜੇਲ੍ਹ ਵਿੱਚ ਬੰਦ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਤਨੀ …