Home / Punjabi News / ਜਬਰ-ਜਨਾਹ: ਭਾਜਪਾ ਵਿਧਾਇਕ ਰਾਮਦੁਲਾਰ ਨੂੰ 25 ਸਾਲ ਦੀ ਕੈਦ; ਵਿਧਾਇਕੀ ਜਾਣਾ ਤੈਅ

ਜਬਰ-ਜਨਾਹ: ਭਾਜਪਾ ਵਿਧਾਇਕ ਰਾਮਦੁਲਾਰ ਨੂੰ 25 ਸਾਲ ਦੀ ਕੈਦ; ਵਿਧਾਇਕੀ ਜਾਣਾ ਤੈਅ

ਸੋਨਭੱਦਰ (ਯੂਪੀ), 15 ਦਸੰਬਰ
ਸੋਨਭੱਦਰ ਦੀ ਸੰਸਦ ਮੈਂਬਰਾਂ-ਵਿਧਾਇਕਾਂ ਦੀ ਵਿਸ਼ੇਸ਼ ਅਦਾਲਤ ਨੇ ਦੁਧੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਵਿਧਾਇਕ ਰਾਮਦੁਲਾਰ ਗੋਂਡ ਨੂੰ ਇੱਕ ਨਾਬਾਲਗ ਨਾਲ ਨੌਂ ਸਾਲ ਪੁਰਾਣੇ ਜਬਰ-ਜਨਾਹ ਕੇਸ ਵਿੱਚ ਅੱਜ 25 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਸੰਸਦ ਮੈਂਬਰ-ਵਿਧਾਇਕ ਅਦਾਲਤ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ (ਏਡੀਜੇ) ਅਹਿਸਾਨ ਉੱਲ੍ਹਾ ਖਾਨ ਨੇ ਦੋਸ਼ੀ ਨੂੰ ਦਸ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ। ਇਹ ਰਕਮ ਪੀੜਤਾ ਦੇ ਮੁੜ-ਵਸੇਬੇ ਲਈ ਵਰਤੀ ਜਾਵੇਗੀ। ਇਸ ਦੇ ਨਾਲ ਹੀ ਉਸ ਨੂੰ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀ ਮੈਂਬਰੀ ਤੋਂ ਅਯੋਗ ਠਹਿਰਾਇਆ ਜਾਣਾ ਤੈਅ ਹੈ।  –ਪੀਟੀਆਈ

The post ਜਬਰ-ਜਨਾਹ: ਭਾਜਪਾ ਵਿਧਾਇਕ ਰਾਮਦੁਲਾਰ ਨੂੰ 25 ਸਾਲ ਦੀ ਕੈਦ; ਵਿਧਾਇਕੀ ਜਾਣਾ ਤੈਅ appeared first on punjabitribuneonline.com.


Source link

Check Also

ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਥਾਣਾ ਮੁੱਖੀਆਂ ਸਣੇ ਕਈ ਚੌਕੀਆਂ ਦੇ ਇੰਚਾਰਜ ਬਦਲੇ; ਜਾਣੋ ਕਿੱਥੇ ਹੋਏ ਤਬਾਦਲੇ? ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ…

Partiala News: ਪੰਜਾਬ ਪੁਲਿਸ ਵਿਭਾਗ ਤੋਂ ਅਹਿਮ ਖਬਰ ਸਾਹਮਣੇ ਆਈ ਹੈ, ਜਿਸ ਨੇ ਮੁਲਾਜ਼ਮਾਂ ਵਿਚਾਲੇ …