Home / Punjabi News / ਜਪਾ ਦਾ ਮੁੱਖ ਧਰਮ ਲੋਕਾਂ ’ਚ ਵੰਡੀਆਂ ਪਾਉਣਾ: ਜਥੇਦਾਰ ਅਕਾਲ ਤਖ਼ਤ

ਜਪਾ ਦਾ ਮੁੱਖ ਧਰਮ ਲੋਕਾਂ ’ਚ ਵੰਡੀਆਂ ਪਾਉਣਾ: ਜਥੇਦਾਰ ਅਕਾਲ ਤਖ਼ਤ

ਸ੍ਰੀ ਆਨੰਦਪੁਰ ਸਾਹਿਬ, 30 ਮਾਰਚ

ਇਥੇ ਸਿੱਖਾਂ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਮੁੱਖ ਧਰਮ ਧਰੁਵੀਕਰਨ ਕਰਨਾ ਹੈ ਤੇ ਉਹ ਆਪਣਾ ਧਰਮ ਬੰਗਾਲ ’ਚ ਵੀ ਨਿਭਾਅ ਰਹੀ ਹੈ ਤੇ ਪੰਜਾਬ ਵਿੱਚ ਵੀ ਨਿਭਾਉਗੀ। ਇਸ ਲਈ ਪੰਜਾਬ ਦੇ ਸਮੂਹ ਸਿੱਖਾਂ ਨੂੰ ਇਸ ਨੂੰ ਬੁਹਤ ਗੰਭੀਰਤਾ ਨਾਲ ਸੁਚੇਤ ਹੋਣ ਦੀ ਲੋੜ ਹੈ। ਪੰਜਾਬ ਅਤੇ ਕੇਂਦਰ ਦਰਮਿਆਨ ਟਕਰਾਅ ਵਾਲੀ ਸਥਿਤੀ ਬਾਰੇ ਜਥੇਦਾਰ ਨੇ ਕਿਹਾ ਕਿ ਪੰਜਾਬ ਦਾ ਬੁਹਤ ਜ਼ਿਆਦਾ ਨੁਕਸਾਨ ਆਰਥਿਕ ਤੇ ਸਮਾਜਿਕ ਤੌਰ ’ਤੇ ਹੋ ਚੁੱਕਾ ਹੈ ਤੇ ਹੋਰ ਵੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਸ ਲਈ ਅੰਦੋਲਨ ਨੂੰ ਬੁਹਤ ਹੀ ਸਮਝਦਾਰੀ ਦੇ ਨਾਲ ਚਲਾਉਣ ਦੀ ਲੋੜ ਹੈ ਤਾਂ ਜੋ ਭਾਈਚਾਰਕ ਸਾਂਝ ਬਰਕਰਾਰ ਰਹੇ, ਜਿੱਥੋਂ ਤੱਕ ਜਮਹੂਰੀ ਨੁਮਾਇੰਦਿਆਂ ਦੀ ਕੁੱਟਮਾਰ ਦੀ ਗੱਲ ਹੈ ਤਾਂ ਉਹ ਗ਼ਲਤ ਹੈ ਕਿਉਂਕਿ ਸੱਭਿਅਕ ਮਨੁੱਖ ਅਜਿਹੀਆਂ ਘਟਨਾਵਾਂ ਨੂੰ ਸਹੀ ਨਹੀਂ ਆਖ ਸਕਦਾ ਹੈ। ਇਨ੍ਹਾਂ ਘਟਨਾਵਾਂ ਨਾਲ ਅੰਦੋਲਨ ਕਮਜ਼ੋਰ ਹੁੰਦਾ ਹੈ ਤੇ ਸਰਕਾਰ ਦੀ ਜਿੱਤ ਹੁੰਦੀ ਹੈ।

ਤਖ਼ਤ ਕੇਸਗੜ੍ਹ ਸਾਹਿਬ ਦੀ ਫਸੀਲ ਤੋਂ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦੇ ਹੋਏ ਜਥੇਦਾਰ ਨੇ ਮੋਦੀ ਸਰਕਾਰ ਨੂੰ ਲੰਬੇ ਹੱਥੀਂ ਲੈਂਦੇ ਹੋਏ ਕਿਹਾ ਕਿ ਹਿੰਦ ਦੀ ਹਕੂਮਤ ਘੱਟ ਗਿਣਤੀਆਂ ਨਾਲ ਵਧੀਕੀਆਂ ਕਰ ਰਹੀ ਹੈ। ਇਸ ਮੌਕੇ ਤਖ਼ਤ ਕੇਸਗੜ੍ਹ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਚਿਤਾਵਨੀ ਦਿੱਤੀ ਕਿ ਦੇਸ਼ ਦਾ ਅੰਨਦਾਤਾ ਸੜਕਾਂ ’ਤੇ ਰੁਲ ਰਿਹਾ ਹੈ, ਸਿੱਖਾਂ ਦੇ ਧਾਰਮਿਕ ਸਥਾਨਾਂ ਦੀ ਹੋਂਦ ਖਤਰੇ ’ਚ ਹੈ, ਦੇਸ਼ ਦਾ ਹਾਕਮ ਸਿੱਖਾਂ ਦੀ ਅਵਾਜ਼ ਸੁਣਨ ਦੀ ਬਜਾਏ ਵੰਡੀਆਂ ਪਾ ਰਿਹਾ ਹੈ। ਖਾਲਸਾ ਪੰਥ ਹੋਲੇ ਮੌਕੇ ਭਾਰਤ ਸਰਕਾਰ ਨੂੰ ਸੁਚੇਤ ਕਰਦਾ ਹੈ ਕਿ ਕਿ ਦੇਸ਼ ਦੀ ਅਜ਼ਾਦੀ ਲਈ 90 ਫੀਸਦੀ ਕੁਰਬਾਨੀਆਂ ਦੇ ਚੁੱਕੇ ਸਿੱਖਾਂ ਦੇ ਸਬਰ ਨੂੰ ਹੋਰ ਨਾ ਪਰਖੇ। ਉਨ੍ਹਾਂ ਹੋਲੇ ਮਹੱਲੇ ਦੇ ਪਾਵਨ ਮੌਕੇ ਤੇ ਸੰਗਤ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਸਾਨੀ ਅੰਦੋਲਨ ’ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।


Source link

Check Also

ਪੰਜਾਬ ਸ਼ਿਵ ਸੈਨਾ ਆਗੂ ’ਤੇ ਹਮਲੇ ਤੋਂ ਬਾਅਦ ਸ਼ਬਦੀ ਜੰਗ ਛਿੜੀ

ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 6 ਜੁਲਾਈ ਲੁਧਿਆਣਾ ਵਿੱਚ ਸ਼ਿਵ ਸੈਨਾ (ਪੰਜਾਬ) ਦੇ ਆਗੂ ਸੰਦੀਪ ਥਾਪਰ …