Home / Punjabi News / ਓਸੀਆਈ ਕਾਰਡਧਾਰਕਾਂ ਨੂੰ ਭਾਰਤ ਯਾਤਰਾ ਲਈ ਪੁਰਾਣਾ ਪਾਸਪੋਰਟ ਨਾਲ ਰੱਖਣ ਦੀ ਲੋੜ ਨਹੀਂ

ਓਸੀਆਈ ਕਾਰਡਧਾਰਕਾਂ ਨੂੰ ਭਾਰਤ ਯਾਤਰਾ ਲਈ ਪੁਰਾਣਾ ਪਾਸਪੋਰਟ ਨਾਲ ਰੱਖਣ ਦੀ ਲੋੜ ਨਹੀਂ

ਵਾਸ਼ਿੰਗਟਨ, 30 ਮਾਰਚ
ਭਾਰਤ ਦੇ ਵਿਦੇਸ਼ੀ ਨਾਗਰਿਕ (ਓਸੀਆਈ) ਦਾ ਕਾਰਡ ਰੱਖਣ ਵਾਲੇ ਭਾਰਤੀ ਮੂਲ ਜਾਂ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਹੁਣ ਭਾਰਤ ਜਾਣ ਲਈ ਆਪਣੇ ਪੁਰਾਣੇ ਪਾਸਪੋਰਟ ਨਾਲ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਹੈ। ਇਸ ਸਬੰਧ ਵਿੱਚ ਕੇਂਦਰ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਦਾ ਹਵਾਲਾ ਦਿੰਦੇ ਹੋਏ ਇਥੇ ਭਾਰਤੀ ਸਫ਼ਾਰਤਖਾਨੇ ਨੇ ਕਿਹਾ ਕਿ ਪੁਰਾਣੇ ਓਸੀਆਈ ਕਾਰਡ ਦੇ ਪੁਰਾਣੇ ਪਾਸਪੋਰਟ ਨਾਲ ਰੱਖਣ ਦੀ ਲਾਜ਼ਮੀ ਸ਼ਰਤ ਖ਼ਤਮ ਕਰ ਦਿੱਤੀ ਗਈ ਹੈ। ਇਸ ਫ਼ੈਸਲੇ ਨਾਲ ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ ਦੀ ਵੱਡੀ ਚਿੰਤਾ ਦੂਰ ਹੋ ਗਈ ਹੈ।


Source link

Check Also

ਮਲੇਸ਼ੀਆ ‘ਚ ਲੁਧਿਆਣਾ ਦੀ 5 ਸਾਲਾਂ ਮਹਿਰੀਨ ਦਾ ਕਮਾਲ, ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ‘ਚ ਜਿੱਤਿਆ ਸਿਲਵਰ ਮੈਡਲ

Ludhiana Mehreen Kaur: ਧੀਆਂ ਕਿਸੇ ਨਾਲੋਂ ਘੱਟ ਨਹੀਂ ਹੁੰਦੀਆਂ, ਇਸ ਗੱਲ ਨੂੰ ਲੁਧਿਆਣਾ ਦੀ ਪੌਣੇ …