Home / Punjabi News / ਚੰਦ ਤਾਰਿਆਂ ਵਾਲਾ ਤਿਰੰਗਾ ਲਹਿਰਾਉਣ ਦੇ ਦੋਸ਼ਾਂ ਹੇਠ ’ਚ ਦੋ ਪੁਲੀਸ ਹਿਰਾਸਤ ’ਚ

ਚੰਦ ਤਾਰਿਆਂ ਵਾਲਾ ਤਿਰੰਗਾ ਲਹਿਰਾਉਣ ਦੇ ਦੋਸ਼ਾਂ ਹੇਠ ’ਚ ਦੋ ਪੁਲੀਸ ਹਿਰਾਸਤ ’ਚ

ਸਾਰਨ, 16 ਸਿਤੰਬਰ

ਬਿਹਾਰ ਦੇ ਸਾਰਨ ਜ਼ਿਲ੍ਹੇ ਵਿਚ ਪੁਲੀਸ ਨੇ ਇਦ ਮਿਲਾਦ-ਉਨ-ਨਬੀ ਦੇ ਜਲੂਸ ਦੌਰਾਨ ਅਸ਼ੋਕ ਚੱਕਰ ਦੀ ਥਾਂ ’ਤੇ ਚੰਦ ਅਤੇ ਤਾਰੇ ਲੱਗਿਆ ਤਿਰੰਗਾ ਝੰਡਾ ਫਹਿਰਾਉਣ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਸਾਰਨ ਪੁਲੀਸ ਨੇ ਇਕ ਬਿਆਨ ਵਿਚ ਦੱਸਿਆ ਕਿ ਸੋਸ਼ਲ ਮੀਡੀਆ ਰਾਹੀ ਪ੍ਰਾਪਤ ਹੋਏ ਇਕ ਵੀਡੀਓ ਵਿਚ ਤਿਰੰਗੇ ਵਿਚ ਅਸ਼ੋਕ ਚੱਕਰ ਦੀ ਥਾਂ ਚੰਦ ਅਤੇ ਤਾਰੇ ਲੱਗਿਆ ਝੰਡਾ ਫਹਿਰਾਇਆ ਜਾ ਰਿਹਾ ਸੀ ਜੋ ਕਿ ਭਾਰਤੀ ਝੰਡਾ ਸਹਿੰਤਾ 2002 ਸਮੇਤ ਕਈ ਕਾਨੂੰਨਾਂ ਦੀ ਉਲੰਘਣਾ ਹੈ।
ਸਾਰਨ ਪੁਲੀਸ ਦੇ ਐੱਸਪੀ ਕੁਮਾਰ ਆਸ਼ੀਸ਼ ਨੇ ਦੱਸਿਆ ਕਿ ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਪਿਕਅੱਪ ਵਾਹਨ ਸਮੇਤ ਝੰਡੇ ਨੂੰ ਜ਼ਬਤ ਕੀਤਾ ਗਿਆ ਹੈ ਅਤੇ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਝੰਡਾ ਬਣਾਉਣ ਵਾਲੇ ਦੀ ਭਾਲ ਕੀਤੀ ਜਾ ਰਹੀ ਹੈ। -ਪੀਟੀਆਈ

The post ਚੰਦ ਤਾਰਿਆਂ ਵਾਲਾ ਤਿਰੰਗਾ ਲਹਿਰਾਉਣ ਦੇ ਦੋਸ਼ਾਂ ਹੇਠ ’ਚ ਦੋ ਪੁਲੀਸ ਹਿਰਾਸਤ ’ਚ appeared first on Punjabi Tribune.


Source link

Check Also

ਮੋਹਾਲੀ ਪੁਲਿਸ ਟੀਮ ‘ਤੇ ਹਮਲੇ ਤੋਂ ਬਾਅਦ ਵੱਡਾ ਐਕਸ਼ਨ, ਮੁਲਾਜ਼ਮਾਂ ਦੀ ਨਸ਼ਾ ਤਸਕਰਾਂ ਦਾ ਮੁਠਭੇੜ, 2 ਦੋਸ਼ੀ ਜ਼ਖਮੀ; ਲਿਜਾਇਆ ਗਿਆ ਹਸਪਤਾਲ…

Mohali News: ਮੋਹਾਲੀ ਪੁਲਿਸ ਦੀ ਅੱਜ ਨਸ਼ਾ ਤਸਕਰਾਂ ਦੇ ਨਾਲ ਮੁਠਭੇੜ ਹੋਈ। ਪੁਲਿਸ ਦੀ ਜਵਾਬੀ …