Home / Punjabi News / ਲੱਦਾਖ ‘ਚ ਭਾਜਪਾ ਨੂੰ ਇਕ ਹੋਰ ਵੱਡਾ ਝਟਕਾ, 5 ਕੌਂਸਲਰਾਂ ਨੇ ਦਿੱਤਾ ਅਸਤੀਫਾ

ਲੱਦਾਖ ‘ਚ ਭਾਜਪਾ ਨੂੰ ਇਕ ਹੋਰ ਵੱਡਾ ਝਟਕਾ, 5 ਕੌਂਸਲਰਾਂ ਨੇ ਦਿੱਤਾ ਅਸਤੀਫਾ

ਸ਼੍ਰੀਨਗਰ-ਜੰਮੂ ਅਤੇ ਕਸ਼ਮੀਰ ‘ਚ ਹੋਣ ਵਾਲੇ ਸੰਸਦੀ ਚੋਣਾਂ ‘ਚ ਲੱਦਾਖ ਦੀ ਸੀਟ ਜਿੱਤਣ ਦੀ ਜੰਗ ਲੜਨ ਦੀ ਤਿਆਰੀ ਕਰ ਰਹੀ ਭਾਰਤੀ ਜਨਤਾ ਪਾਰਟੀ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਲੱਦਾਖ ਨੂੰ ਯੂਨੀਅਨ ਟੈਰੇਟਰੀ ਬਣਾਉਣ ਦੀ ਮੰਗ ਨੂੰ ਨਜ਼ਰ ਅੰਦਾਜ਼ ਹੋਣ ਤੋਂ ਬਾਅਦ ਵਿਰੋਧ ‘ਚ ਥੁਪਸਤਨ ਛਿਵਾਂਗ ਨੇ ਸਾਂਸਦ ਅਹੁਦੇ ਤੋਂ ਤਿਆਗ ਪੱਤਰ ਦੇਣ ਤੋਂ ਬਾਅਦ ਹੁਣ ਲੇਹ ਹਿਲ ਡਿਵੈਲਪਮੈਂਟ ਕੌਂਸਿਲ ‘ਚ ਭਾਜਪਾ ਦੇ 5 ਕੌਂਸਲਰਾਂ ਨੇ ਵੀ ਪਾਰਟੀ ਛੱਡ ਦਿੱਤੀ ਹੈ ਪਰ ਅਸਤੀਫਾ ਦੇਣ ਵਾਲੇ ਕੌਂਸਲਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਬਾ ਪ੍ਰਧਾਨ ਰਵਿੰਦਰ ਉਨ੍ਹਾਂ ਅਸਤੀਫਾ ਵਾਪਸ ਲੈਣ ਲਈ ਮਨਾ ਰਹੇ ਹਨ। ਪਾਰਟੀ ਨੇ ਇਨ੍ਹਾਂ ਅਸਤੀਫਿਆਂ ਨੂੰ ਗੰਭੀਰਤਾਂ ਨਾਲ ਲਿਆ ਹੈ। ਇਹ ਸਪੱਸ਼ਟ ਸੰਕੇਤ ਹੈ ਕਿ ਯੂਨੀਅਨ ਟੈਰੇਟਰੀ ਦੀ ਮੰਗ ਨੂੰ ਕੇਂਦਰ ਸਰਕਾਰ ਨੇ ਨਜ਼ਰ ਅੰਦਾਜ਼ ਕਰਨ ਤੋਂ ਬਾਅਦ ਇਲਾਕੇ ‘ਚ ਰੋਸ ਵੱਧਦਾ ਜਾ ਰਿਹਾ ਹੈ। ਥੁਪਸਤਨ ਛਿਵਾਂਗ ਨੇ ਵੀ ਭਾਜਪਾ ‘ਤੇ ਲੱਦਾਖ ਦੇ ਲੋਕਾਂ ਦੀ ਉਮੀਦਾਂ ਨੂੰ ਨਜ਼ਰ ਅੰਦਾਜ਼ ਕਰਨ ਦਾ ਦੋਸ਼ ਲਗਾਉਂਦੇ ਹੋਏ ਸੰਸਦੀ ਸੀਟ ਅਤੇ ਭਾਜਪਾ ਤੋਂ ਅਸਤੀਫਾ ਦਿੱਤਾ ਸੀ।
ਪੰਜ ਕੌਂਸਲਰਾਂ ਨੇ ਆਪਣੇ ”ਸਰਬ ਉੱਚ ਨੇਤਾ’ ਥੁਪਸਟਨ ਛਿਵਾਂਗ ਦੇ ”ਜਾਣ ਬੁੱਝ ਕੇ ਹਾਸ਼ੀਏ ਨੂੰ ਜ਼ਿੰਮੇਵਾਰ ਠਹਿਰਾਇਆ, ਜਿਨ੍ਹਾਂ ਨੇ ਪਿਛਲੇ ਸਾਲ 14 ਨਵੰਬਰ ਨੂੰ ਪਾਰਟੀ ਅਤੇ ਲੋਕ ਸਭਾ ਤੋਂ ਅਸਤੀਫਾ ਦਿੱਤਾ ਸੀ। ਉਨ੍ਹਾਂ ਨੇ ਲੱਦਾਖ ‘ਚ ਪਾਰਟੀ ਲੀਡਰਸ਼ਿਪ ਦੀ ”ਅਨੁਸ਼ਾਸਨਹੀਣ ਅਤੇ ਗੈਰ-ਲੋਕਤੰਤਰਿਕ ਸ਼ੈਲੀ” ਦੀ ਵੀ ਨਿੰਦਾ ਕੀਤੀ ਸੀ। ਬੀ. ਜੇ. ਪੀ. ਛੱਡਣ ਵਾਲੇ ਪੰਜ ਕੌਂਸਲਰ ‘ਚ ਸਾਬਕਾ ਮੁੱਖ ਕਾਰਜਕਾਰੀ ਕੌਂਸਲਰ ਦੋਰਜੇ ਮੋਟੁਪ, ਸਸਪੋਲ ਚੋਣ ਹਲਕੇ ਤੋਂ ਸੇਰਸਿੰਗ ਵੈਂਗਡਸ, ਟਮਿਸਗੈਮ ਤੋਂ ਸੇਰਿੰਗ ਮੋਟੂਪ, ਤੈਂਗੇਸੀ ਤੋਂ ਤਾਸ਼ੀ ਨਾਮਕ ਅਤੇ ਚੁਸੁਲ ਤੋਂ ਕੋਨਕੱਕ ਸਟੈਂਨ ਆਦਿ ਸ਼ਾਮਿਲ ਹਨ।
ਅਕਤੂਬਰ 2015 ‘ਚ ਭਾਜਪਾ ਨੇ 26 ਚੋਂ 18 ਸੀਟਾਂ ਜਿੱਤੀਆ ਸੀ, ਜਿਸ ਤੋਂ ਪਹਿਲੀ ਵਾਰ 30 ਸੰਸਦੀ ਸਦਨ ‘ਚ ਬਹੁਮਤ ਪ੍ਰਾਪਤ ਕੀਤਾ ਸੀ। ਕੌਂਸਲ ‘ਚ 4 ਨਾਮਜ਼ਦ ਮੈਂਬਰ ਦਿੱਤੇ ਗਏ ਹਨ, ਜਿਹੜੇ ਹਾਲ ‘ਚ ਐੱਲ. ਏ. ਐੱਚ. ਡੀ. ਸੀ. ਐਕਟ ਦੇ ਸੋਧੇ ਹੋਏ ਹਨ, ਵੋਟ ਪਾਉਣ ਦਾ ਅਧਿਕਾਰ ਨਹੀਂ ਹੈ।
ਪਿਛਲੇ ਸਾਲ 29 ਜਨਵਰੀ ਨੂੰ ਪਾਰਟੀ ਦੇ ਸਾਬਕਾ ਸੀ. ਈ. ਸੀ. ਸੋਨਮ ਲੌਂਪੋ (Lonpo) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਕਾਂਗਰਸ ਨੇ ਲੌਂਪੋ ਦੇ ਚੋਣ ਹਲਕੇ ਤੋਂ ਦੋਬਾਰਾ ਚੋਣ ਜਿੱਤੇ ਕੇ 17 ਸੀਟਾਂ ਜਿੱਤ ਲਈਆਂ ਹਨ। ਭਾਜਪਾ ਦੀ ਗਿਣਤੀ ਹੁਣ ਘਟਾ ਕੇ 12 ਹੋ ਗਈ ਹੈ, ਜਿਸ ‘ਚ ਸਾਧਾਰਨ ਬਹੁਮਤ ਲਈ ਘੱਟ ਤੋਂ ਘੱਟ 14 ਮੈਂਬਰਾਂ ਲੋੜ ਹੈ।
ਵੋਟਾਂ ਤੋਂ ਪਹਿਲਾਂ ਝਟਕਾ-
-ਅਸਤੀਫਾ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਲਈ ਇਕ ਵੱਡਾ ਝਟਕਾ ਹੈ। ਪਾਰਟੀ ਨੇ ਪਿਛਲੇ ਸਾਲ ਅਕਤੂਬਰ ‘ਚ ਲੱਦਾਖ ‘ਚ ਹੋਏ ਨਾਗਰਿਕ ਚੋਣਾਂ ‘ਚ ਇਕ ਸੀਟ ਖਾਲੀ ਕੀਤੀ ਸੀ। ਲੱਦਾਖ ‘ਚ ਨਵੰਬਰ 2018 ਦੌਰਾਨ ਪਾਰਟੀ ਦੇ ਚਿਹਰੇ ਥੁਪਸਤਨ ਛਿਵਾਂਗ ਨੇ ਅਸਤੀਫਾ ਦਿੱਤਾ।
-ਐੱਨ. ਸੀ ਅਤੇ ਕਾਂਗਰਸ ਗਠਬੰਧਨ ਦੀ ਸਥਿਤੀ ਨੂੰ ਧਿਆਨ ‘ਚ ਰੱਖਦੇ ਹੋਏ ਬੀ. ਜੇ. ਪੀ. ਦੇ ਸਾਬਕਾ ਕੌਂਸਲਰਾਂ ਨੂੰ ਲੁਭਾਉਣ ਦੀ ਸੰਭਾਵਨਾ।

Check Also

Punjab ‘ਚ ਹਿਮਾਚਲ ਦੇ ਟੈਕਸੀ ਡਰਾਈਵਰ ਦੀ ਲੱਗੀ 3 ਕਰੋੜ ਰੁਪਏ ਦੀ ਲਾਟਰੀ, ਬਠਿੰਡਾ ਆਇਆ ਸੀ ਸਵਾਰੀ ਛੱਡਣ  

Taxi Driver Lottery in Punjab : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਇੱਕ ਟੈਕਸੀ ਡਰਾਈਵਰ …