Home / Punjabi News / ਚੰਦਰਯਾਨ-2 ਦੀ ਵੱਡੀ ਸਫਲਤਾ, ਆਰਬਿਟਰ ਤੋਂ ਵੱਖ ਹੋਇਆ ‘ਵਿਕਰਮ ਲੈਂਡਰ’

ਚੰਦਰਯਾਨ-2 ਦੀ ਵੱਡੀ ਸਫਲਤਾ, ਆਰਬਿਟਰ ਤੋਂ ਵੱਖ ਹੋਇਆ ‘ਵਿਕਰਮ ਲੈਂਡਰ’

ਚੰਦਰਯਾਨ-2 ਦੀ ਵੱਡੀ ਸਫਲਤਾ, ਆਰਬਿਟਰ ਤੋਂ ਵੱਖ ਹੋਇਆ ‘ਵਿਕਰਮ ਲੈਂਡਰ’

ਨਵੀਂ ਦਿੱਲੀ— ਭਾਰਤ ਦੇ ਚੰਦਰ ਮਿਸ਼ਨ ‘ਚੰਦਰਯਾਨ-2’ ਲਈ ਅੱਜ ਦਾ ਦਿਨ ਬੇਹੱਦ ਖਾਸ ਰਿਹਾ। ਚੰਦਰਯਾਨ-2 ਆਰਬਿਟਰ ਤੋਂ ‘ਵਿਕਰਮ ਲੈਂਡਰ’ ਸਫਲਤਾਪੂਰਵਕ ਵੱਖ ਹੋ ਗਿਆ ਹੈ। ਦੁਪਹਿਰ ਕਰੀਬ 1:15 ਵਜੇ ਵਿਕਰਮ ਲੈਂਡਰ ਆਰਬਿਟਰ ਤੋਂ ਵੱਖ ਹੋਇਆ। ਇਸਰੋ ਨੇ ਆਪਣੇ ਆਫੀਸ਼ੀਅਲ ਅਕਾਊਂਟ ’ਤੇ ਇਸ ਗੱਲ ਦੀ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਇਸਰੋ ਦੇ ਵਿਗਿਆਨੀਆਂ ਵਲੋਂ 22 ਜੁਲਾਈ 2019 ਨੂੰ ਚੰਦਰਯਾਨ-2 ਦੀ ਲਾਂਚਿੰਗ ਕੀਤੀ ਗਈ।
ਚੰਦਰਯਾਨ-2 ਚੰਦਰਮਾ ’ਤੇ 7 ਸਤੰਬਰ ਨੂੰ ਪਹੁੰਚੇਗਾ। ਇੱਥੇ ਦੱਸ ਦੇਈਏ ਕਿ ਚੰਦਰਯਾਨ-2 ਤਿੰਨ ਹਿੱਸਿਆਂ ਨਾਲ ਮਿਲ ਕੇ ਬਣਿਆ ਹੈ- ਪਹਿਲਾ- ਆਰਬਿਟਰ, ਦੂਜਾ- ਵਿਕਰਮ ਲੈਂਡਰ ਅਤੇ ਤੀਜਾ ਪ੍ਰਗਿਆਨ ਰੋਵਰ। ਵਿਕਰਮ ਲੈਂਡਰ ਅੰਦਰ ਹੀ ਪ੍ਰਗਿਆਨ ਰੋਵਰ ਹੈ, ਜੋ ਸਾਫਟ ਲੈਂਡਿੰਗ ਤੋਂ ਬਾਅਦ ਬਾਹਰ ਨਿਕਲੇਗਾ। 3 ਸਤੰਬਰ ਯਾਨੀ ਕਿ ਕੱਲ ਵਿਕਰਮ ਲੈਂਡਰ ਉਲਟ ਦਿਸ਼ਾ ’ਚ ਪੰਧ ਬਦਲੇਗਾ।
ਆਰਬਿਰਟਰ ਤੋਂ ਵੱਖ ਹੋਇਆ ਵਿਕਰਮ ਲੈਂਡਰ 2 ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫਤਾਰ ਨਾਲ ਹੀ ਚੰਦਰਮਾ ਦੇ ਚਾਰੋਂ ਪਾਸੇ ਆਰਬਿਟਰ ਦੀ ਉਲਟ ਦਿਸ਼ਾ ’ਚ ਚੱਕਰ ਲਾਵੇਗਾ।
ਇਸਰੋ ਵਿਗਿਆਨਕ ਵਿਕਰਮ ਲੈਂਡਰ ਨੂੰ 4 ਸਤੰਬਰ ਨੂੰ ਸ਼ਾਮ 3 ਤੋਂ 4 ਵਜੇ ਦਰਮਿਆਨ ਚੰਦਰਮਾ ਦੇ ਸਭ ਤੋਂ ਨੇੜੇ ਪਹੁੰਚਾਏਗਾ। ਚੰਦਰਮਾ ਦੇ ਸਭ ਤੋਂ ਨੇੜਲੇ ਪੰਧ ’ਚ ਪਹੁੰਚਣ ਤੋਂ ਬਾਅਦ 5 ਅਤੇ 6 ਸਤੰਬਰ ਨੂੰ ਲਗਾਤਾਰ ਵਿਕਰਮ ਲੈਂਡਰ ਅਤੇ ਪ੍ਰਗਿਆਨ ਰੋਵਰ ਦੀ ਸਿਹਤ ਦੀ ਜਾਂਚ ਹੋਵੇਗੀ। 7 ਸਤੰਬਰ ਨੂੰ ਯਾਨ ਚੰਦਰਮਾ ’ਤੇ ਪਹੁੰਚੇਗਾ।

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …