Home / Punjabi News / ਚੋਰ ਉਦਯੋਗਪਤੀਆਂ ਦੀ ਜੇਬਾਂ ‘ਚੋਂ ਆਏਗਾ ‘ਨਿਆਂ’ ਲਈ ਪੈਸਾ : ਰਾਹੁਲ

ਚੋਰ ਉਦਯੋਗਪਤੀਆਂ ਦੀ ਜੇਬਾਂ ‘ਚੋਂ ਆਏਗਾ ‘ਨਿਆਂ’ ਲਈ ਪੈਸਾ : ਰਾਹੁਲ

ਚੋਰ ਉਦਯੋਗਪਤੀਆਂ ਦੀ ਜੇਬਾਂ ‘ਚੋਂ ਆਏਗਾ ‘ਨਿਆਂ’ ਲਈ ਪੈਸਾ : ਰਾਹੁਲ

ਬੋਕਾਖਾਟ — ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਮਹੱਤਵਪੂਰਨ ‘ਨਿਆਂ’ ਯੋਜਨਾ ਲਈ ਸਾਰਾ ਧਨ ਉਨ੍ਹਾਂ ‘ਚੋਰ’ ਉਦਯੋਗਪਤੀਆਂ ਦੀਆਂ ਜੇਬਾਂ ‘ਚੋਂ ਆਏਗਾ, ਜਿਨ੍ਹਾਂ ਦਾ ਚੌਕੀਦਾਰ ਨਰਿੰਦਰ ਮੋਦੀ ਸਾਥ ਦਿੰਦੇ ਹਨ। ਉੱਪਰੀ ਆਸਾਮ ਦੇ ਬੋਕਾਖਾਟ ‘ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਜੇਕਰ ਕਾਂਗਰਸ ਸੱਤਾ ‘ਚ ਆਈ ਤਾਂ ਉਹ ਨਿਆਂ ਯੋਜਨਾ ਦੇ ਅਧੀਨ ਭਾਰਤ ਦੇ 20 ਫੀਸਦੀ ਗਰੀਬ ਪਰਿਵਾਰਾਂ ਦੇ ਖਾਤੇ ‘ਚ ਹਰ ਸਾਲ 72 ਹਜ਼ਾਰ ਰੁਪਏ ਜਮ੍ਹਾ ਕਰਵਾਏਗੀ। ਉਨ੍ਹਾਂ ਨੇ ਕਿਹਾ,”ਮੋਦੀ ਨੇ ਲੋਕਾਂ ਦੇ ਖਾਤੇ ‘ਚ ਪੈਸੇ ਜਮ੍ਹਾ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਨੇ ਇਹ ਸਿਰਫ਼ ਅੰਬਾਨੀ ਵਰਗੇ ਕੁਝ ਅਮੀਰ ਉਦਯੋਗਪਤੀਆਂ ਦੇ ਮਾਮਲੇ ‘ਚ ਹੀ ਕੀਤਾ ਹੈ।” ਰਾਹੁਲ ਨੇ ਕਿਹਾ,”ਪੈਸੇ ਅੰਬਾਨੀ ਵਰਗੇ ਚੋਰ ਉਦਯੋਗਪਤੀਆਂ ਦੀਆਂ ਜੇਬਾਂ ‘ਚੋਂ ਆਉਣਗੇ, ਜਿਨ੍ਹਾਂ ਨੂੰ ਚੌਕੀਦਾਰ ਨਰਿੰਦਰ ਮੋਦੀ ਨੇ ਪਿਛਲੇ 4 ਸਾਲਾਂ ‘ਚ ਪੈਸੇ ਦਿੱਤੇ ਹਨ। ਅਸੀਂ ਜਾਤੀ, ਧਰਮ ਤੇ ਸਮਾਜਿਕ ਪੱਧਰ ਤੋਂ ਵੱਖ ਸਾਰੇ ਗਰੀਬਾਂ, ਖਾਸ ਤੌਰ ‘ਤੇ ਔਰਤਾਂ ਦੇ ਖਾਤੇ ‘ਚ ਪੈਸੇ ਜਮ੍ਹਾ ਕਰਵਾਵਾਂਗੇ।”
ਚੌਕੀਦਾਰਾਂ ਨੂੰ ਅਮੀਰ ਲੋਕ ਨੌਕਰੀ ‘ਤੇ ਰੱਖਦੇ ਹਨ
ਪਾਰਟੀ ਨੇ ਘੱਟੋ-ਘੱਟ ਆਮਦਨ ਯੋਜਨਾ (ਨਿਆਂ) ਸ਼ੁਰੂ ਕਰਨ ਦਾ ਵਾਅਦਾ ਕੀਤਾ ਹੈ, ਜਿਸ ਦੇ ਅਧੀਨ ਗਰੀਬ ਪਰਿਵਾਰ ਦੀਆਂ ਔਰਤਾਂ ਨੂੰ ਹਰ ਸਾਲ 72 ਹਜ਼ਾਰ ਰੁਪਏ ਦੇਣ ਦੀ ਗੱਲ ਕਹੀ ਗਈ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਚੌਕੀਦਾਰਾਂ ਨੂੰ ਅਮੀਰ ਲੋਕ ਨੌਕਰੀ ‘ਤੇ ਰੱਖਦੇ ਹਨ ਅਤੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਇਹੀ ਬਣਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ‘ਚ ਬੇਰੋਜ਼ਗਾਰੀ ਆਪਣੇ ਸਿਖਰ ‘ਤੇ ਹੈ। ਜੇਕਰ ਕਾਂਗਰਸ ਸੱਤਾ ‘ਚ ਆਈ ਤਾਂ ਅਜਿਹੇ ਸੁਖਦ ਹਾਲਾਤ ਪੈਦਾ ਕੀਤੇ ਜਾਣਗੇ ਕਿ ਨੌਜਵਾਨ ਆਪਣੇ ਖੁਦ ਰੋਜ਼ਗਾਰ ਸ਼ੁਰੂ ਕਰ ਸਕਣ। ਰਾਹੁਲ ਨੇ ਸੱਤਾ ‘ਚ ਆਉਣ ‘ਤੇ ਪੂਰਬੀ-ਉੱਤਰੀ ਰਾਜਾਂ ਨੂੰ ਫਿਰ ਤੋਂ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣਾ ਵਾਅਦਾ ਨਹੀਂ ਨਿਭਾਇਆ ਪਰ ਸੱਤਾ ‘ਚ ਆਉਣ ‘ਤੇ ਕਾਂਗਰਸ ਚਾਹ ਬਗੀਚੇ ਦੇ ਮਜ਼ਦੂਰਾਂ ਲਈ ਘੱਟੋ-ਘੱਟ ਮਜ਼ਦੂਰੀ ਤੈਅ ਕਰੇਗੀ। ਆਸਾਮ ‘ਚ 14 ਲੋਕ ਸਭਾ ਸੀਟਾਂ ਲਈ ਤੀਜੇ ਪੜਾਅ ‘ਚ ਵੋਟਿੰਗ ਹੋਣੀ ਹੈ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …