Home / Punjabi News / ਜੰਮੂ-ਕਸ਼ਮੀਰ : ਅਨੰਤਨਾਗ ‘ਚ ਸੁਰੱਖਿਆ ਫੋਰਸਾਂ ‘ਤੇ ਗ੍ਰੇਨੇਡ ਹਮਲਾ, 10 ਜ਼ਖਮੀ

ਜੰਮੂ-ਕਸ਼ਮੀਰ : ਅਨੰਤਨਾਗ ‘ਚ ਸੁਰੱਖਿਆ ਫੋਰਸਾਂ ‘ਤੇ ਗ੍ਰੇਨੇਡ ਹਮਲਾ, 10 ਜ਼ਖਮੀ

ਜੰਮੂ-ਕਸ਼ਮੀਰ : ਅਨੰਤਨਾਗ ‘ਚ ਸੁਰੱਖਿਆ ਫੋਰਸਾਂ ‘ਤੇ ਗ੍ਰੇਨੇਡ ਹਮਲਾ, 10 ਜ਼ਖਮੀ

ਅਨੰਤਨਾਗ— ਜੰਮੂ-ਕਸ਼ਮੀਰ ਦੇ ਅਨੰਤਨਾਗ ‘ਚ ਸੁਰੱਖਿਆ ਫੋਰਸਾਂ ‘ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਅੱਤਵਾਦੀਆਂ ਨੇ ਸੁਰੱਖਿਆ ਫੋਰਸਾਂ ‘ਤੇ ਗ੍ਰੇਨੇਡ ਸੁੱਟਿਆ ਹੈ। ਹਮਲਾ ਅਨੰਤਨਾਗ ਦੇ ਡੀ.ਸੀ. ਦਫ਼ਤਰ ਦੇ ਬਾਹਰ ਗੇਟ ‘ਤੇ ਹੋਇਆ ਹੈ। ਜਿਸ ‘ਚ 10 ਲੋਕ ਜ਼ਖਮੀ ਹੋ ਗਏ ਹਨ। ਇੱਥੇ ਡੀ.ਸੀ. ਦਫ਼ਤਰ ਦੀ ਸੁਰੱਖਿਆ ‘ਚ ਤਾਇਨਾਤ ਸੁਰੱਖਿਆ ਫੋਰਸਾਂ ‘ਤੇ ਅੱਤਵਾਦੀਆਂ ਨੇ ਗ੍ਰੇਨੇਡ ਸੁੱਟਿਆ ਅਤੇ ਉਹ ਫਰਾਰ ਹੋ ਗਏ। ਇਸ ਹਮਲੇ ‘ਚ 6 ਲੋਕ ਜ਼ਖਮੀ ਹੋਏ ਹਨ। ਜ਼ਖਮੀ ਹੋਣ ਵਾਲਿਆਂ ‘ਚ ਸਥਾਨਕ ਵਾਸੀ ਦੱਸੇ ਜਾ ਰਹੇ ਹਨ। ਉੱਥੇ ਹੀ ਜ਼ਖਮੀਆਂ ‘ਚ 12 ਸਾਲ ਦਾ ਇਕ ਬੱਚਾ ਵੀ ਸ਼ਾਮਲ ਹੈ। ਹਮਲੇ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਉੱਥੇ ਹੀ ਅੱਤਵਾਦੀਆਂ ਦੀ ਭਾਲ ਲਈ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ।
ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਦੇ ਅੱਜ 2 ਮਹੀਨੇ ਹੋ ਗਏ ਹਨ। ਅੱਤਵਾਦੀਆਂ ਰਾਹੀਂ ਲਗਾਤਾਰ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਦੇ ਵਿਰੋਧ ‘ਚ ਕਦਮ ਚੁੱਕੇ ਜਾ ਰਹੇ ਹਨ। ਇਸ ਦੌਰਾਨ ਅਨੰਤਨਾਗ ‘ਚ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ। ਉੱਥੇ ਹੀ ਕੰਟਰੋਲ ਰੇਖਾ ‘ਤੇ ਪਿਛਲੇ ਕਈ ਦਿਨਾਂ ਤੋਂ ਅੱਤਵਾਦੀ ਭਾਰਤੀ ਸਰਹੱਦ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਨੂੰਅੰਜਾਮ ਦੇ ਰਹੇ ਹਨ। ਇਸ ਤੋਂ ਪਹਿਲਾਂ ਪਿਛਲੇ ਹਫਤੇ ਹੀ ਜੰਮੂ-ਕਸ਼ਮੀਰ ‘ਚ ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਦਰਮਿਆਨ 2 ਵੱਖ-ਵੱਖ ਥਾਂਵਾਂ ‘ਤੇ ਇਕੱਠੇ ਮੁਕਾਬਲੇ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ‘ਚ 6 ਅੱਤਵਾਦੀ ਮਾਰੇ ਗਏ ਸਨ। ਜਿਨ੍ਹਾਂ ‘ਚੋਂ 3 ਪਾਕਿਸਤਾਨੀ ਨਾਗਰਿਕ ਸਨ। ਮੁਕਾਬਲੇ ‘ਚ ਇਕ ਜਵਾਨ ਸ਼ਹੀਦ ਹੋ ਗਿਆ ਸੀ, ਜਦੋਂ ਕਿ 2 ਪੁਲਸ ਕਰਮਚਾਰੀ ਜ਼ਖਮੀ ਹੋ ਗਏ ਸਨ।

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …