Breaking News
Home / Punjabi News / ਘਰ ਵਿੱਚੋਂ 29 ਲੱਖ ਰੁਪਏ ਲੁੱਟੇ

ਘਰ ਵਿੱਚੋਂ 29 ਲੱਖ ਰੁਪਏ ਲੁੱਟੇ

ਅਸ਼ੋਕ ਸੀਕਰੀ
ਗੁਰੂ ਹਰਸਹਾਏ, 20 ਅਕਤੂਬਰ
ਗੁਰੂ ਹਰਸਹਾਏ ਨਾਲ ਲੱਗਦੇ ਪਿੰਡ ਮੋਹਨ ਕੇ ਉਤਾੜ ਵਿੱਚ ਬਾਅਦ ਦੁਪਹਿਰ ਇੱਕ ਘਰ ਵਿੱਚੋਂ 29 ਲੱਖ ਰੁਪਏ ਦੀ ਲੁੱਟ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਸੁਨੀਤਾ ਰਾਣੀ ਪਤਨੀ ਦਵਿੰਦਰ ਪਾਲ ਸਿੰਘ ਮੰਡੀ ਰੋੜਾ ਵਾਲੀ ਨੇ ਆਪਣੀ ਕੋਠੀ ਵੇਚ ਕੇ ਬੀਤੀ ਰਾਤ ਪਿੰਡ ਮੋਹਨ ਕੇ ਉਤਾੜ ਵਿੱਚ ਭਗਵਾਨ ਸਿੰਘ ਦੇ ਘਰ ਪੈਸੇ ਰੱਖੇ ਸਨ। ਉਹ ਅਤੇ ਪਰਿਵਾਰ ਵਾਲੇ ਪੈਸੇ ਲੈਣ ਭਗਵਾਨ ਸਿੰਘ ਦੇ ਘਰ ਆਏ ਹਨ। ਇਸ ਦੌਰਾਨ ਜਦੋਂ ਉਹ ਪੈਸੇ ਗਿਣ ਰਹੇ ਸਨ ਤਾਂ ਦੋ ਨੌਜਵਾਨ ਮੋਟਰਸਾਈਕਲ ’ਤੇ ਆਏ ਅਤੇ ਰਿਵਾਲਵਰ ਦਿਖਾ ਕੇ ਪੈਸੇ ਲੁੱਟ ਕੇ ਫ਼ਰਾਰ ਹੋ ਗਏ।

The post ਘਰ ਵਿੱਚੋਂ 29 ਲੱਖ ਰੁਪਏ ਲੁੱਟੇ appeared first on punjabitribuneonline.com.


Source link

Check Also

‘Satluj’ movie : ਸ਼੍ਰੋਮਣੀ ਅਕਾਲੀ ਦਲ ਵੱਲੋਂ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਫ਼ਿਲਮ ‘ਸਤਲੁਜ’ ਨੂੰ ਪੰਜਾਬ ਦੇ ਪਿੰਡਾਂ ‘ਚ ਦਿਖਾਉਣ ਦਾ ਫ਼ੈਸਲਾ 

‘Satluj’ movie : ਪੰਜਾਬ ਵਿੱਚ ਇਸ ਸਮੇਂ ਦਿਲਜੀਤ ਦੁਸਾਂਝ ਦੀ ਫਿਲਮ ‘ਸਤਲੁਜ’ ਕਾਫੀ ਚਰਚਾ ਦਾ …