Home / Punjabi News / ਘਰੇਲੂ ਖਪਤ ’ਚ ਸੁਸਤੀ ਕਾਰਨ ਭਾਰਤ ਦੀ ਵਾਧਾ ਦਰ ’ਚ ਗਿਰਾਵਟ: ਆਈਐੱਮਐੱਫ

ਘਰੇਲੂ ਖਪਤ ’ਚ ਸੁਸਤੀ ਕਾਰਨ ਭਾਰਤ ਦੀ ਵਾਧਾ ਦਰ ’ਚ ਗਿਰਾਵਟ: ਆਈਐੱਮਐੱਫ

ਵਾਸ਼ਿੰਗਟਨ, 14 ਅਪਰੈਲ

ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਦੇ ਏਸ਼ੀਆ ਅਤੇ ਪ੍ਰਸ਼ਾਂਤ ਵਿਭਾਗ ਦੇ ਡਾਇਰੈਕਟਰ ਕ੍ਰਿਸ਼ਨਾ ਸ੍ਰੀਨਿਵਾਸਨ ਨੇ ਕਿਹਾ ਕਿ ਭਾਰਤ ਦੀ ਵਾਧਾ ਦਰ ਦਾ ਅਨੁਮਾਨ 6.1 ਫ਼ੀਸਦ ਤੋਂ ਘਟਾ ਕੇ 5.9 ਫ਼ੀਸਦ ਕਰਨ ਪਿੱਛੇ ਮੁੱਖ ਕਾਰਨ ਘਰੇਲੂ ਖਪਤ ਵਿੱਚ ਆ ਰਹੀ ਮੰਦੀ ਅਤੇ ਅੰਕੜਿਆਂ ਵਿੱਚ ਸੋਧ ਹੈ। ਆਈਐੱਮਐੱਫ ਨੇ ਮੰਗਲਵਾਰ ਨੂੰ ਚਾਲੂ ਵਿੱਤੀ ਸਾਲ ਦੌਰਾਨ ਭਾਰਤ ਦੀ ਵਿਕਾਸ ਦਰ ਦੇ ਪੂਰਵ-ਅਨੁਮਾਨ ਨੂੰ ਘਟਾ ਦਿੱਤਾ ਸੀ। ਹਾਲਾਂਕਿ ਆਈਐੱਮਐੱਫ ਨੇ ਇਹ ਵੀ ਕਿਹਾ ਕਿ ਸੀ ਭਾਰਤ ਇਸ ਗਿਰਾਵਟ ਦੇ ਬਾਵਜੂਦ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਬਣਿਆ ਰਹੇਗਾ।

ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਵਧ ਕੇ 584.75 ਅਰਬ ਡਾਲਰ ‘ਤੇ ਪਹੁੰਚਿਆ

ਮੁੰਬਈ: ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 7 ਅਪਰੈਲ ਨੂੰ ਸਮਾਪਤ ਹਫ਼ਤੇ ਵਿੱਚ 6.306 ਅਰਬ ਡਾਲਰ ਵਧ ਕੇ 584.75 ਅਰਬ ਡਾਲਰ ਤੱਕ ਪਹੁੰਚ ਗਿਆ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਪਿਛਲੇ ਦੋ ਹਫ਼ਤਿਆਂ ਤੋਂ ਜਾਰੀ ਗਿਰਾਵਟ ਰੁਕ ਗਈ ਹੈ। -ਪੀਟੀਆਈ


Source link

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …