Home / Punjabi News / ਪੰਜਾਬ ਦੇ ਸ਼ਾਂਤ ਪਾਣੀਆਂ ’ਚ ਪੱਥਰ ਮਾਰਿਆ ਜਾ ਰਿਹਾ ਹੈ: ਵਿਸਾਖੀ ’ਤੇ ਜਥੇਦਾਰ ਦਾ ਸੰਦੇਸ਼

ਪੰਜਾਬ ਦੇ ਸ਼ਾਂਤ ਪਾਣੀਆਂ ’ਚ ਪੱਥਰ ਮਾਰਿਆ ਜਾ ਰਿਹਾ ਹੈ: ਵਿਸਾਖੀ ’ਤੇ ਜਥੇਦਾਰ ਦਾ ਸੰਦੇਸ਼

ਜਗਜੀਤ ਸਿੰਘ ਸਿੱਧੂ

ਤਲਵੰਡੀ ਸਾਬੋ, 14 ਅਪਰੈਲ

ਇਥੇ ਵਿਸਾਖੀ ਜੋੜ ਮੇਲੇ ਮੌਕੇ ਸਵੇਰ ਦੇ ਦੀਵਾਨਾਂ ਉਪਰੰਤ ਤਖ਼ਤ ਦਮਦਮਾ ਸਾਹਿਬ ਦੀ ਫਸੀਲ ਤੋਂ ਕੌਮ ਦੇ ਨਾਂ ਸੰਬੋਧਨ ਵਿੱਚ ਜਥੇਦਾਰ ਤਖ਼ਤ ਦਮਦਮਾ ਸਾਹਿਬ ਤੇ ਕਾਰਜਕਾਰੀ ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਹਿਲਾਂ ਵਿਸਾਖੀ ਜੋੜ ਮੇਲਿਆਂ ‘ਤੇ ਪੁੱਜਣ ਵਾਲੀਆਂ ਸੰਗਤਾਂ ਲਈ ਸਵਾਗਤੀ ਬੈਨਰ ਲਗਦੇ ਸਨ ਤੇ ਲੰਗਰ ਲਗਾਏ ਜਾਂਦੇ ਸਨ ਪਰ ਇਸ ਵਾਰ ਜੋੜ ਮੇਲੇ ‘ਤੇ ਪੁੱਜਣ ਵਾਲੀਆਂ ਸੰਗਤਾਂ ਦੀ ਤਲਾਸ਼ੀ ਲਈ ਗਈ। ਫਿਰ ਵੀ ਕੌਮ ਵਧਾਈ ਦੀ ਪਾਤਰ ਹੈ ਕਿ ਵੱਡੀ ਗਿਣਤੀ ਵਿੱਚ ਦਮਦਮਾ ਸਾਹਿਬ ਪੁੱੱਜ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸ਼ਾਂਤ ਪਾਣੀਆਂ ‘ਚ ਪੱਥਰ ਮਾਰਿਆ ਜਾ ਰਿਹੈ।


Source link

Check Also

ਅਦਾਕਾਰ ਰਣਵੀਰ ਸਿੰਘ ਨੇ ਡੀਪਫੇਕ ਵੀਡੀਓ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲ ਖ਼ਿਲਾਫ਼ ਕੇਸ ਦਰਜ ਕਰਵਾਇਆ

ਨਵੀਂ ਦਿੱਲੀ, 22 ਅਪਰੈਲ ਅਭਿਨੇਤਾ ਰਣਵੀਰ ਸਿੰਘ ਦੀ ‘ਡੀਪਫੇਕ’ ਵੀਡੀਓ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲ …