Home / Punjabi News / ਮਾਣਹਾਨੀ ਮਾਮਲਾ: ਅਦਾਲਤ ਵੱਲੋਂ ਕਾਰਕੁਨ ਮੇਧਾ ਪਾਟਕਰ ਦੋਸ਼ੀ ਕਰਾਰ

ਮਾਣਹਾਨੀ ਮਾਮਲਾ: ਅਦਾਲਤ ਵੱਲੋਂ ਕਾਰਕੁਨ ਮੇਧਾ ਪਾਟਕਰ ਦੋਸ਼ੀ ਕਰਾਰ

ਨਵੀਂ ਦਿੱਲੀ, 24 ਮਈ
ਕੌਮੀ ਰਾਜਧਾਨੀ ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਵੱਲੋਂ ਦਾਇਰ ਕੀਤੇ ਗਏ ਮਾਣਹਾਨੀ ਦੇ ਇਕ ਮਾਮਲੇ ਵਿੱਚ ਅੱਜ ਦਿੱਲੀ ਦੀ ਇਕ ਅਦਾਲਤ ਨੇ ਸ਼ਿਕਾਇਤ ਦਰਜ ਹੋਣ ਤੋਂ 23 ਸਾਲਾਂ ਬਾਅਦ ‘ਨਰਮਦਾ ਬਚਾਓ ਅੰਦੋਲਨ’ ਦੀ ਆਗੂ ਅਤੇ ਕਾਰਕੁਨ ਮੇਧਾ ਪਾਟਕਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਦਾ ਕਹਿਣਾ ਸੀ ਕਿ ਕਿਸੇ ਦਾ ਵੱਕਾਰ ਉਸ ਦੀ ‘ਸਭ ਤੋਂ ਕੀਮਤੀ ਸੰਪਤੀ’ ਹੁੰਦੀ ਹੈ ਅਤੇ ਇਹ ਸਮਾਜ ਵਿੱਚ ਉਸ ਦੀ ਹੋਂਦ ਨੂੰ ਪ੍ਰਭਾਵਿਤ ਕਰਦਾ ਹੈ।
ਮੇਧਾ ਪਾਟਕਰ ਦੇ ਬਿਆਨਾਂ ਨੂੰ ‘ਅਪਮਾਨਜਨਕ’ ਅਤੇ ‘ਨਕਾਰਾਤਮਕ ਧਾਰਨਾਵਾਂ ਬਣਾਉਣ ਵਾਲਾ’ ਕਰਾਰ ਦਿੰਦਿਆਂ ਮੈਟਰੋਪੋਲੀਟਨ ਮੈਜਿਸਟਰੇਟ ਰਾਘਵ ਸ਼ਰਮਾ ਨੇ ਕਾਰਕੁਨ ਮੇਧਾ ਪਾਟਕਰ ਨੂੰ ਆਈਪੀਸੀ ਅਧੀਨ ਅਪਰਾਧਿਕ ਮਾਣਹਾਨੀ ਦਾ ਦੋਸ਼ੀ ਪਾਇਆ। ਸਬੰਧਤ ਕਾਨੂੰਨ ਤਹਿਤ ਵੱਧ ਤੋਂ ਵੱਧ ਦੋ ਸਾਲ ਦੀ ਸਜ਼ਾ ਜਾਂ ਜੁਰਮਾਨਾ ਜਾਂ ਫਿਰ ਦੋਵੇਂ ਹੋ ਸਕਦੇ ਹਨ। ਸਕਸੈਨਾ ਨੇ ਨਵੰਬਰ 2000 ਵਿੱਚ ਇਹ ਕੇਸ ਦਾਇਰ ਕੀਤਾ ਸੀ ਜਦੋਂ ਉਹ ਨੈਸ਼ਨਲ ਕਾਊਂਸਲ ਆਫ ਸਿਵਲ ਲਿਬਰਟੀਜ਼ ਦੇ ਮੁਖੀ ਸਨ। -ਪੀਟੀਆਈ

The post ਮਾਣਹਾਨੀ ਮਾਮਲਾ: ਅਦਾਲਤ ਵੱਲੋਂ ਕਾਰਕੁਨ ਮੇਧਾ ਪਾਟਕਰ ਦੋਸ਼ੀ ਕਰਾਰ appeared first on Punjabi Tribune.


Source link

Check Also

ਟੀ-20 ਵਿਸ਼ਵ ਕੱਪ ਦੌਰਾਨ ਧੜੇਬੰਦੀ ਨੇ ਪਾਕਿਸਤਾਨ ਟੀਮ ਦਾ ਬੇੜਾ ਗਰਕ ਕੀਤਾ: ਸੂਤਰ

ਕਰਾਚੀ, 15 ਜੂਨ ਪਾਕਿਸਤਾਨ ਦੇ ਟੀ-20 ਵਿਸ਼ਵ ਕੱਪ ਤੋਂ ਛੇਤੀ ਬਾਹਰ ਹੋਣ ਦਾ ਦੋਸ਼ ਟੀਮ …