Home / Punjabi News / ਗੌਰਵ ਦਿਵੇਦੀ ਪ੍ਰਸਾਰ ਭਾਰਤੀ ਦੇ ਸੀਈਓ ਨਿਯੁਕਤ

ਗੌਰਵ ਦਿਵੇਦੀ ਪ੍ਰਸਾਰ ਭਾਰਤੀ ਦੇ ਸੀਈਓ ਨਿਯੁਕਤ

ਨਵੀਂ ਦਿੱਲੀ, 14 ਨਵੰਬਰ

ਸੀਨੀਅਰ ਆਈਏਐਸ ਅਧਿਕਾਰੀ ਗੌਰਵ ਦਿਵੇਦੀ ਨੂੰ ਪ੍ਰਸਾਰ ਭਾਰਤੀ ਦਾ ਨਵਾਂ ਸੀਈਓ ਨਿਯੁਕਤ ਕੀਤਾ ਗਿਆ ਹੈ। ਛੱਤੀਸਗੜ੍ਹ ਕੇਡਰ ਦੇ 1995 ਬੈਚ ਦੇ ਅਧਿਕਾਰੀ ਦਾ ਕਾਰਜਕਾਲ ਅਹੁਦਾ ਸੰਭਾਲਣ ਵਾਲੇ ਦਿਨ ਤੋਂ ਪੰਜ ਸਾਲ ਦਾ ਹੋਵੇਗਾ। ਦਿਵੇਦੀ ਤੋਂ ਪਹਿਲਾਂ ਸ਼ੇਖਰ ਵੇਮਬਤੀ 2017 ਤੋਂ 2022 ਤਕ ਇਸ ਅਹੁਦੇ ‘ਤੇ ਸਨ। ਉਦੋਂ ਦਿਵੇਦੀ ਸਰਕਾਰ ਦੇ ਨਾਗਰਿਕ ਰੁਝੇਵਾਂ ਪਲੈਟਫਾਰਮ ‘ਮਾਈ ਗੋਵ ਇੰਡੀਆ’ ਦੇ ਚੀਫ ਕਾਰਜਕਾਰੀ ਅਧਿਕਾਰੀ ਸਨ। ਵੇਮਪਤੀ ਦਾ ਪੰਜ ਵਰ੍ਹਿਆਂ ਦਾ ਕਾਰਜਕਾਲ ਖਤਮ ਹੋਣ ਬਾਅਦ ਦੂਰਦਰਸ਼ਨ ਦੇ ਡਾਇਰੈਕਟਰ ਜਨਰਲ ਨੂੰ ਇਸ ਵਰ੍ਹੇ ਜੂਨ ਵਿੱਚ ਪ੍ਰਸਾਰ ਭਾਰਤੀ ਦਾ ਕਾਰਜਕਾਰੀ ਸੀਈਓ ਬਣਾਇਆ ਗਿਆ ਸੀ। -ਏਜੰਸੀ


Source link

Check Also

CIA ਨੇ ਘਰੋਂ ਡਰੱਗ ਮਨੀ ਕੀਤੀ ਬਰਾਮਦ; ਪਾਕਿਸਤਾਨ ਤੋਂ ਆਏ ਨਸ਼ੇ ਨੂੰ ਸਪਲਾਈ…

Tarn Taran News: ਤਰਨਤਾਰਨ ਦੇ ਖਾਲੜਾ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਸੀਆਈਏ …