Home / Punjabi News / ਗੋਲੀ ਚੱਲਣ ਦਾ ਮਾਮਲਾ: ਮੁੰਬਈ ਅਪਰਾਧ ਸ਼ਾਖਾ ਵੱਲੋਂ ਗੋਵਿੰਦਾ ਤੋਂ ਪੁੱਛ ਪੜਤਾਲ

ਗੋਲੀ ਚੱਲਣ ਦਾ ਮਾਮਲਾ: ਮੁੰਬਈ ਅਪਰਾਧ ਸ਼ਾਖਾ ਵੱਲੋਂ ਗੋਵਿੰਦਾ ਤੋਂ ਪੁੱਛ ਪੜਤਾਲ

ਮੁੰਬਈ, 2 ਅਕਤੂਬਰ

ਮੁੰਬਈ ਅਪਰਾਧ ਸ਼ਾਖਾ ਦੇ ਅਧਿਕਾਰੀਆਂ ਨੇ ਬੌਲੀਵੁੱਡ ਅਦਾਕਾਰ ਗੋਵਿੰਦਾ ਜੋ ਕਿ ਲੰਘੇ ਦਿਨ ਆਪਣੇ ਪਿਸਤੌਲ ’ਚੋਂ ਅਚਾਨਕ ਗੋਲੀ ਚੱਲਣ ਕਾਰਨ ਜ਼ਖਮੀ ਹੋ ਗਿਆ ਸੀ, ਤੋਂ ਘਟਨਾ ਬਾਰੇ ਪੁੱਛ ਪੜਤਾਲ ਕੀਤੀ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ।ਸਥਾਨਕ ਪੁਲੀਸ ਤੋਂ ਇਲਾਵਾ ਮੁੰਬਈ ਅਪਰਾਧ ਸ਼ਾਖਾ ਵੱਲੋਂ ਵੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ ਦੱਸਿਆ ਕਿ ਇਸ ਮਾਮਲੇ ਦੇ ਸਬੰਧ ’ਚ ਹੁਣ ਤੱਕ ਕਿਸੇ ਨੇ ਸ਼ਿਕਾਇਤ ਨਹੀਂ ਲਿਖਵਾਈ। ਗੋਵਿੰਦਾ ਦੇ ਪਿਸਤੌਲ ’ਚੋਂ ਗੋਲੀ ਚੱਲਣ ਦੀ ਘਟਨਾ ਮੰਗਲਵਾਰ ਨੂੰ ਉਸ ਦੀ ਮੁੰਬਈ ਵਿਚਲੀ ਰਿਹਾਇਸ਼ ’ਤੇ ਵਾਪਰੀ ਸੀ ਅਤੇ ਉਹ ਹੁਣ ਇੱਕ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ ਹੈ। ਇਸੇ ਦੌਰਾਨ ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਨੇ ਕਿਹਾ ਕਿ ਅਪਰੇਸ਼ਨ ਤੋਂ ਬਾਅਦ ਅਦਾਕਾਰ ਦੀ ਹਾਲਤ ’ਚ ਸੁਧਾਰ ਹੋ ਰਿਹਾ ਹੈ। -ਪੀਟੀਆਈ


Source link

Check Also

ਪੰਚਕੂਲਾ ‘ਚ ਬੱਚਿਆਂ ਨਾਲ ਭਰੀ ਸਕੂਲ ਬੱਸ ਬੇਕਾਬੂ, 6 ਵਾਹਨਾਂ ਨਾਲ ਹੋਈ ਜ਼ੋਰਦਾਰ ਟੱਕਰ

Panchkula School Bus Accident : ਪੰਚਕੂਲਾ ਦੇ ਸੈਕਟਰ-26 ਵਿੱਚ ਮੰਗਲਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਦੇ-ਵਾਪਰਦੇ …