ਅੰਮ੍ਰਿਤਸਰ : ਅੰਮ੍ਰਿਤਸਰ, 29 ਨਵੰਬਰ (ਵਿਸ਼ਵ ਵਾਰਤਾ) : ਗੋਬਿੰਦ ਸਿੰਘ ਲੌਂਗੋਵਾਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ) ਦਾ ਪ੍ਰਧਾਨ ਚੁਣਿਆ ਗਿਆ ਹੈ| ਲੌਂਗੋਵਾਲ ਨੂੰ 169 ਵਿਚੋਂ 154 ਵੋਟਾਂ ਮਿਲੀਆਂ, ਜਦੋਂ ਕਿ ਅਮਰੀਕਾ ਸਿੰਘ ਨੂੰ ਕੇਵਲ 15 ਵੋਟਾਂ ਮਿਲੀਆਂ|
ਇਸ ਤੋਂ ਇਲਾਵਾ ਗੁਰਬਚਨ ਸਿੰਘ ਕਰਮੂਵਾਲ ਨੂੰ ਜਨਰਲ ਸਕੱਤਰ, ਹਰਪਾਲ ਸਿੰਘ ਜੱਲਾ ਜੂਨੀਅਰ ਮੀਤ ਪ੍ਰਧਾਨ ਅਤੇ ਰਘੂਜੀਤ ਸਿੰਘ ਵਿਰਕ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ|
ਗੋਬਿੰਦ ਸਿੰਘ ਲੌਂਗੋਵਾਲ ਦਾ ਸਿਆਸੀ ਸਫਰ : ਸ. ਲੌਂਗੋਵਾਲ ਪਿਛਲੇ 10 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਉਪ ਪ੍ਰਧਾਨ ਰਹੇ ਹਨ| ਉਹ 1985, 1997, 2002 ਵਿਚ ਧਨੌਲਾ ਤੋਂ ਵਿਧਾਇਕ ਬਣੇ ਅਤੇ ਸੰਨ 2000 ਵਿਚ ਬਾਦਲ ਸਰਕਾਰ ਵਿਚ ਰਾਜ ਦੇ ਸਿੰਚਾਈ ਮੰਤਰੀ ਰਹੇ| ਸਾਲ 2011 ਦੀਆਂ ਉਪ ਚੋਣਾਂ ਵਿਚ ਉਹ ਧੁਰੀ ਤੋਂ ਵਿਧਾਇਕ ਬਣੇ|
Check Also
Donald Trump may cause problems for China before he leaves presidency: Experts
WASHINGTON: With US President Donald Trump showing no signs that he will leave office gracefully after …
Asian Tribune Your Multilingual Newspaper covering World and local news News