Home / World / ਗੁਰੂ ਗੋਬਿੰਦ ਸਿੰਘ ਜੀ ਦੀ ਬਹਾਦਰੀ ਦੀ ਛਾਪ ਹਰ ਭਾਰਤੀ ਦੇ ਦਿਲ ‘ਚ : ਪ੍ਰਧਾਨ ਮੰਤਰੀ

ਗੁਰੂ ਗੋਬਿੰਦ ਸਿੰਘ ਜੀ ਦੀ ਬਹਾਦਰੀ ਦੀ ਛਾਪ ਹਰ ਭਾਰਤੀ ਦੇ ਦਿਲ ‘ਚ : ਪ੍ਰਧਾਨ ਮੰਤਰੀ

ਗੁਰੂ ਗੋਬਿੰਦ ਸਿੰਘ ਜੀ ਦੀ ਬਹਾਦਰੀ ਦੀ ਛਾਪ ਹਰ ਭਾਰਤੀ ਦੇ ਦਿਲ ‘ਚ : ਪ੍ਰਧਾਨ ਮੰਤਰੀ

2ਪਟਨਾ : ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ| ਅੱਜ ਗਾਂਧੀ ਮੈਦਾਨ ਵਿਚ ਪ੍ਰਕਾਸ਼ ਉਤਸਵ ਵਿਚ ਸ਼ਾਮਿਲ ਹੋਣ ਦੇ ਮੌਕੇ ਤੇ ਮੱਥਾ ਟੇਕਿਆ| ਹਾਲਾਂਕਿ ਸ੍ਰੀ ਮੋਦੀ ਸੁਰੱਖਿਆ ਕਾਰਨਾਂ ਕਰਕੇ ਪਟਨਾ ਸਾਹਿਬ ਨਹੀਂ ਜਾ ਸਕੇ| ਇਸ ਦੌਰਾਨ ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ ਇਥੇ ਸੁਰੱਖਿਆ ਵਿਵਸਥਾ ਬੇਹੱਦ ਕਰੜੀ ਕਰ ਦਿੱਤੀ ਗਈ ਹੈ|
ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਬਹਾਦਰੀ ਦੀ ਛਾਪ ਹਰ ਭਾਰਤੀ ਦੇ ਦਿਲ ਵਿਚ ਹੈ| ਉਹਨਾਂ ਕਿਹਾ ਕਿ ਪਟਨਾ ਸਾਹਿਬ ਦੀ ਧਰਤੀ ‘ਤੇ 350 ਸਾਲਾ ਸਮਾਗਮ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਮਿਸਾਲ ਹੈ| ਉਹਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਤਿਆਗ ਦੀ ਮੂਰਤ ਸਨ| ਉਹਨ੍ਹਾਂ ਨੇ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਦੇਖਿਆ ਅਤੇ ਪੁੱਤਰਾਂ ਦਾ ਵੀ ਬਲੀਦਾਨ ਕੀਤਾ|
ਪ੍ਰਕਾਸ਼ ਪੁਰਬ ਨੂੰ ਦੁਨੀਆ ਭਰ ਵਿਚ ਮਨਾਇਆ ਜਾ ਰਿਹਾ ਹੈ| ਭਾਰਤ ਸਰਕਾਰ ਨੇ ਇਸ ਪੁਰਬ ਨੂੰ ਮਨਾਉਣ ਲਈ 100 ਕਰੋੜ ਰੁਪਏ ਖਰਚ ਕੀਤੇ ਹਨ|
ਉਹਨ੍ਹਾਂ ਕਿਹਾ ਕਿ ਮੈਂ ਨੀਤੀਸ਼ ਸਰਕਾਰ ਅਤੇ ਉਹਨਾਂ ਦੇ ਸਾਥੀਆਂ ਅਤੇ ਬਿਹਾਰ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ ਕਿ ਇਥੇ ਲਈ ਪ੍ਰਕਾਸ਼ ਪੁਰਬ ਖਾਸ ਅਹਿਮੀਅਤ ਰੱਖਦਾ ਹੈ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …