Home / Punjabi News / ਗਿਨੀਆ ਜਲਸੈਨਾ ਵੱਲੋਂ ਬੰਧੀ ਬਣਾਏ 16 ਭਾਰਤੀ ਮਲਾਹਾਂ ਦੇ ਪਰਿਵਾਰ ਫਿਕਰਮੰਦ

ਗਿਨੀਆ ਜਲਸੈਨਾ ਵੱਲੋਂ ਬੰਧੀ ਬਣਾਏ 16 ਭਾਰਤੀ ਮਲਾਹਾਂ ਦੇ ਪਰਿਵਾਰ ਫਿਕਰਮੰਦ

ਕਾਨਪੁਰ, 7 ਨਵੰਬਰ

ਗੀਨੀਆ ਦੀ ਜਲਸੈਨਾ ਵੱਲੋਂ ਅਗਵਾ ਕੀਤੇ 16 ਭਾਰਤੀ ਮਲਾਹ ਦੇ ਪਰਿਵਾਰ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਫ਼ਿਕਰਮੰਦ ਹਨ। ਉਨ੍ਹਾਂ ਦੀ ਟੇਕ ਹੁਣ ਸਰਕਾਰ ‘ਤੇ ਹੈ। ਭਾਰਤੀ ਮਲਾਹਾਂ ਨੂੰ ਲਗਪਗ ਪਿਛਲੇ ਤਿੰਨ ਮਹੀਨਿਆਂ ਤੋਂ ਬੰਧੀ ਬਣਾ ਕੇ ਰੱਖਿਆ ਗਿਆ ਹੈ ਤੇ ਪੀੜਤ ਪਰਿਵਾਰਾਂ ਵੱਲੋਂ ਲਗਾਤਾਰ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ। ਕਾਨਪੁਰ ਦੇ ਗੋਵਿੰਦ ਨਗਰ ਇਲਾਕੇ ਦਾ ਵਸਨੀਕ ਗੌਰਵ ਅਰੋੜਾ ਇਕੁਆਟੋਰੀਆ ਗਿਨੀਆ ਦੀ ਜਲਸੈਨਾ ਵੱਲੋਂ ਹਿਰਾਸਤ ‘ਚ ਲਏ ਗਏ 16 ਭਾਰਤੀ ਕ੍ਰਿਊ ਮੈਂਬਰਾਂ ‘ਚ ਸ਼ਾਮਲ ਹੈ। ਬੇੜੇ ਦੇ ਅਮਲੇ ਵਿੱਚ ਕੁੱਲ 26 ਮੈਂਬਰ ਹਨ, ਜਿਨ੍ਹਾਂ ਵਿਚੋਂ 16 ਭਾਰਤੀ ਹਨ। ਗਿਨੀਆ ਜਲਸੈਨਾ ਨੇ ਤੇਲ ਚੋਰੀ ਦੇ ਸ਼ੱਕ ਦੇ ਅਧਾਰ ‘ਤੇ ਬੇੜੇ ਦੇ ਅਮਲੇ ਨੂੰ ਹਿਰਾਸਤ ‘ਚ ਲਿਆ ਸੀ। –ਏਐੱਨਆਈ


Source link

Check Also

ਪੱਛਮੀ ਬੰਗਾਲ: ਜਦੋਂ ਤੱਕ ਬੋਸ ਰਾਜਪਾਲ ਹਨ, ਮੈਂ ਰਾਜ ਭਵਨ ਨਹੀਂ ਜਾਵਾਂਗੀ: ਮਮਤਾ

ਕੋਲਕਾਤਾ, 11 ਮਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਰਾਜਪਾਲ ’ਤੇ …