ਲਾਹੌਰ, 7 ਨਵੰਬਰ
ਪਿਛਲੇ ਦਿਨੀਂ ਕਾਤਲਾਨਾ ਹਮਲੇ ‘ਚ ਜ਼ਖ਼ਮੀ ਹੋੲੇ ਮੁਲਕ ਦੇ ਸਾਬਕਾ ਵਜ਼ੀਰੇ ਆਜ਼ਮ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਦੇ ਪੂਰੀ ਤਰ੍ਹਾਂ ਸਿਹਤਯਾਬ ਹੋਣ ਤੱਕ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਇਸਲਾਮਾਬਾਦ ਤੱਕ ਕੱਢੇ ਜਾਣ ਵਾਲੇ ‘ਆਜ਼ਾਦੀ ਮਾਰਚ’ ਦੀ ਅਗਵਾਈ ਕਰਨਗੇ। ਖ਼ਾਨ, ਜਿਨ੍ਹਾਂ ਦੀ ਸੱਜੀ ਲੱਤ ‘ਤੇ ਗੋਲੀ ਲੱਗੀ ਸੀ, ਨੇ ਐਤਵਾਰ ਨੂੰ ਐਲਾਨ ਕੀਤਾ ਸੀ ਕਿ ਜਿਸ ਥਾਂ ਉਪਰ ਉਨ੍ਹਾਂ ਉੱਤੇ ਹਮਲਾ ਹੋਇਆ, ਉਸੇ ਥਾਂ ਤੋਂ ਆਜ਼ਾਦੀ ਮਾਰਚ ਸ਼ੁਰੂ ਕੀਤਾ ਜਾਵੇਗਾ। ਇਮਰਾਨ ਇਸ ਵੇਲੇ ਲਾਹੌਰ ਦੇ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। -ਪੀਟੀਆਈ
Source link
Asian Tribune Your Multilingual Newspaper covering World and local news News