Home / Punjabi News / ਖੈਬਰ ਪਖਤੂਨਖਵਾ ’ਚ ਤਹਿਰੀਕ-ਏ-ਤਾਲਿਬਾਨ ਦੇ ਛੇ ਅਤਿਵਾਦੀ ਹਲਾਕ

ਖੈਬਰ ਪਖਤੂਨਖਵਾ ’ਚ ਤਹਿਰੀਕ-ਏ-ਤਾਲਿਬਾਨ ਦੇ ਛੇ ਅਤਿਵਾਦੀ ਹਲਾਕ

ਪਿਸ਼ਾਵਰ, 23 ਫਰਵਰੀ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਛੇ ਅਤਿਵਾਦੀ ਮਾਰੇ ਗਏ। ਪੁਲੀਸ ਸੂਤਰਾਂ ਨੇ ਦੱਸਿਆ ਕਿ ਅਤਿਵਾਦ ਵਿਰੋਧੀ ਵਿਭਾਗ ਅਤੇ ਲੱਕੀ ਮਾਰਵਤ ਜ਼ਿਲ੍ਹੇ ਦੀ ਪੁਲੀਸ ਨੇ ਇਲਾਕੇ ਵਿੱਚ ਟੀਟੀਪੀ ਕਾਰਕੁਨਾਂ ਦੇ ਹੋਣ ਦੀ ਸੂਹ ਮਿਲਣ ਮਗਰੋਂ ਸਾਂਝੇ ਤੌਰ ‘ਤੇ ਤਲਾਸ਼ੀ ਮੁਹਿੰਮ ਆਰੰਭੀ ਸੀ। ਪੁਲੀਸ ਅਧਿਕਾਰੀ ਅਨੁਸਾਰ ਮਾਰੇ ਗਏ ਅਤਿਵਾਦੀ ਜ਼ਿਲ੍ਹੇ ਦੇ ਅੱਬਾਸਾ ਖਟਕ ਥਾਣੇ ‘ਤੇ ਹਮਲੇ ਦੀ ਯੋਜਨਾ ਬਣਾ ਰਹੇ ਸੀ। ਉਨ੍ਹਾਂ ਦੱਸਿਆ ਕਿ ਖੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕੀਤੀ ਗਈ ਅਤੇ ਅਤਿਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਹੋਏ ਮੁਕਾਬਲੇ ਦੌਰਾਨ ਟੀਟੀਪੀ ਦੇ ਛੇ ਅਤਿਵਾਦੀ ਮਾਰੇ ਗਏ। ਉਨ੍ਹਾਂ ਦੱਸਿਆ ਕਿ ਮਾਰੇ ਗਏ ਅਤਿਵਾਦੀਆਂ ਕੋਲ ਹਥਿਆਰ, ਗੋਲਾ ਬਾਰੂਦ ਅਤੇ ਹੱਥ ਗੋਲੇ ਬਰਾਮਦ ਹੋਏ ਹਨ। -ਪੀਟੀਆਈ


Source link

Check Also

Top 10 Punjabi News Headlines and Trends from 22 June 2026

NEET ਦੀ ਮੁੜ ਪ੍ਰੀਖਿਆ ਵਿੱਚ ਧੋਖਾਧੜੀ ‘ਤੇ NTA ਨੇ ਸ਼ਿਕੰਜਾ ਕੱਸਿਆ, ਅਭਿਸ਼ੇਕ ਸਿੰਘ ਨੇ ਕਿਹਾ …