ਨਵੀਂ ਦਿੱਲੀ, 9 ਜੂਨ
ਆਗਾਮੀ ਲੋਕ ਸਭਾ ਚੋਣਾਂ ਤੇ ਪੰਜ ਵਿਧਾਨ ਸਭਾਵਾਂ ਦੀਆਂ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਦੇਸ਼ ਭਰ ਵਿੱਚ ਈਵੀਐੱਮਜ਼ ਤੇ ਪੇਪਰ ਟਰਾਇਲ ਮਸ਼ੀਨਾਂ ਦੀ ਮੁੱਢਲੇ ਪੱਧਰ ‘ਤੇ ਜਾਂਚ ਕਰਨ ਦੀ ਪਹਿਲਕਦਮੀ ਕੀਤੀ ਹੈ। ਸੂਤਰਾਂ ਮੁਤਾਬਿਕ ‘ਮੌਕ ਚੋਣਾਂ’ ਪਹਿਲੇ ਪੜਾਅ ‘ਤੇ ਜਾਂਚ ਅਮਲ ਦਾ ਹਿੱਸਾ ਹਨ। ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ,’ਇਹ ਅਮਲ ਦੇਸ਼ ਭਰ ਵਿੱਚ ਪੜਾਅਵਾਰ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਬੀਈਐੱਲ ਤੇ ਈਸੀਆਈਐਲ ਦੇ ਇੰਜਨੀਅਰਾਂ ਵੱਲੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਤੇ ਪੇਪਰ ਟਰਾਇਲ ਮਸ਼ੀਨਾਂ ਦੀ ਜਾਂਚ ਕੀਤੀ ਜਾਵੇਗੀ ਤਾਂ ਜੋ ਤਕਨੀਕੀ ਖ਼ਰਾਬੀ ਦੂਰ ਕੀਤੀ ਜਾ ਸਕੇ। –ਪੀਟੀਆਈ
Source link
Asian Tribune Your Multilingual Newspaper covering World and local news News