Home / Punjabi News / ਕ੍ਰਿਸ਼ਚੀਅਨ ਮਿਸ਼ੇਲ ਨੂੰ ਝਟਕਾ, ਤਿਉਹਾਰ ‘ਚ ਸ਼ਾਮਲ ਹੋਣ ਲਈ ਨਹੀਂ ਮਿਲੀ ਅੰਤਰਿਮ ਜ਼ਮਾਨਤ

ਕ੍ਰਿਸ਼ਚੀਅਨ ਮਿਸ਼ੇਲ ਨੂੰ ਝਟਕਾ, ਤਿਉਹਾਰ ‘ਚ ਸ਼ਾਮਲ ਹੋਣ ਲਈ ਨਹੀਂ ਮਿਲੀ ਅੰਤਰਿਮ ਜ਼ਮਾਨਤ

ਕ੍ਰਿਸ਼ਚੀਅਨ ਮਿਸ਼ੇਲ ਨੂੰ ਝਟਕਾ, ਤਿਉਹਾਰ ‘ਚ ਸ਼ਾਮਲ ਹੋਣ ਲਈ ਨਹੀਂ ਮਿਲੀ ਅੰਤਰਿਮ ਜ਼ਮਾਨਤ

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਘਪਲੇ ਮਾਮਲੇ ‘ਚ ਗ੍ਰਿਫਤਾਰ ਵਿਚੋਲੇ ਕ੍ਰਿਸ਼ਚੀਅਨ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਮਿਸ਼ੇਲ ਨੇ ਕੋਰਟ ‘ਚ ਪਟੀਸ਼ਨ ਦਾਇਰ ਕਰ ਕੇ ਗੁੱਡ ਫਰਾਈਡੇਅ ਅਤੇ ਈਸਟਰ ਤਿਉਹਾਰ ‘ਚ ਸ਼ਾਮਲ ਹੋਣ ਲਈ ਅੰਤਰਿਮ ਜ਼ਮਾਨਤ ਮੰਗੀ ਸੀ। ਜ਼ਿਕਰਯੋਗ ਹੈ ਕਿ ਕ੍ਰਿਸ਼ਚੀਅਨ ਮਿਸ਼ੇਲ ਦਾ ਪੂਰਾ ਨਾਂ ਕ੍ਰਿਸ਼ਚੀਅਨ ਮਿਸ਼ੇਲ ਜੇਮਸ ਹੈ, ਜੋ ਕਰੋੜਾਂ ਰੁਪਏ ਦੇ ਇਸ ਘਪਲੇ ‘ਚ ਮੁੱਖ ਦੋਸ਼ੀ ਹੈ ਅਤੇ ਫਿਲਹਾਲ ਦਿੱਲੀ ਦੀ ਤਿਹਾੜ ਜੇਲ ‘ਚ ਬੰਦ ਹਨ। ਮਿਸ਼ੇਲ ਨੇ ਈਸਟਰ ਦਾ ਤਿਉਹਾਰ ਆਪਣੇ ਪਰਿਵਾਰ ਨਾਲ ਮਨਾਉਣ ਲਈ 7 ਦਿਨ ਦੀ ਅੰਤਰਿਮ ਜ਼ਮਾਨਤ ਮੰਗੀ ਸੀ। ਜਿਸ ਨੂੰ ਕੋਰਟ ਨੇ ਖਾਰਜ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਵਿਸ਼ੇਸ਼ ਸਰਕਾਰੀ ਐਡਵੋਕੇਟ ਡੀ.ਪੀ. ਸਿੰਘ ਨੇ ਸੀ.ਬੀ.ਆਈ. ਅਤੇ ਈ.ਡੀ. ਦੋਹਾਂ ਵਲੋਂ ਕੋਰਟ ‘ਚ ਮਿਸ਼ੇਲ ਦੀ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਭਾਰਤ ‘ਚ ਕਈ ਤਿਉਹਾਰ ਮਨਾਏ ਜਾਂਦੇ ਹਨ, ਹਜ਼ਾਰਾਂ ਕੈਦੀ ਜੇਲ ‘ਚ ਨਹ ਅਤੇ ਸਾਰਿਆਂ ਦੀਆਂ ਆਪਣੀਆਂ ਧਾਰਮਿਕ ਆਸਥਾਵਾਂ ਹਨ, ਇਸ ਲਈ ਦੋਸ਼ੀ ਨੂੰ ਤਿਉਹਾਰ ਮਨਾਉਣ ਲਈ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਨੇ ਕਿਹਾ ਕਿ ਮਿਸ਼ੇਲ ਹਿਰਾਸਤ ‘ਚ ਰਹਿ ਕੇ ਵੀ ਈਸਟਰ ਮਨਾ ਸਕਦਾ ਹੈ।
ਵਕੀਲ ਨੇ ਕਿਹਾ ਕਿ ਮਿਸ਼ੇਲ ਦੇ ਅੰਤਰਿਮ ਜ਼ਮਾਨਤ ‘ਤੇ ਬਾਹਰ ਆਉਣ ‘ਤੇ ਉਹ ਕੋਈ ਬਿਆਨ ਵੀ ਦੇ ਸਕਦਾ ਹੈ, ਜਿਸ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਉੱਥੇ ਹੀ ਮਿਸ਼ੇਲ ਦੇ ਵਕੀਲ ਨੇ ਦਲੀਲ ਦਿੱਤੀ ਕਿ ਦੋਸ਼ ਪੱਤਰ ਦਾਇਰ ਹੋ ਚੁਕਿਆ ਹੈ ਤਾਂ ਸਬੂਤਾਂ ਨਾਲ ਛੇੜਛਾੜ ਦਾ ਕੋਈ ਸ਼ੱਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦੋਸ਼ੀ ਮਾਮਲੇ ‘ਚ ਸਹਿਯੋਗ ਕਰ ਰਿਹਾ ਹੈ ਅਤੇ ਜ਼ਮਾਨਤ ਚਾਹੁੰਦਾ ਹੈ। ਦੋਸ਼ੀ ਵਲੋਂ ਦਾਇਰ ਪਟੀਸ਼ਨ ‘ਚ ਕਿਹਾ ਗਿਆ,”ਈਸਾਈ ਹੋਣ ਦੇ ਨਾਤੇ ਉਸ ਨੂੰ ਕ੍ਰਿਸਮਿਸ ਦੌਰਾਨ ਵੀ ਪ੍ਰਾਰਥਨਾ ‘ਚ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ।” ਮਿਸ਼ੇਲ ਨੇ ਪਟੀਸ਼ਨ ‘ਚ ਕਿਹਾ,”14 ਤੋਂ 21 ਅਪ੍ਰੈਲ ਤੱਕ ਈਸਾਈਆਂ ਦਾ ਪਵਿੱਤਰ ਹਫਤਾ ਹੈ ਅਤੇ 21 ਅਪ੍ਰੈਲ ਨੂੰ ਈਸਟਰ ਹੈ, ਜਿਸ ਨੂੰ ਦੁਨੀਆ ਭਰ ‘ਚ ਮਨਾਇਆ ਜਾਂਦਾ ਹੈ। ਪਟੀਸ਼ਨਕਰਤਾ ਈਸਟਰ ਦੇ ਦਿਨ ਪਵਿੱਤਰ ਪ੍ਰਾਰਥਨਾ ‘ਚ ਹਿੱਸਾ ਲੈਣਾ ਚਾਹੁੰਦੇ ਹਨ ਅਤੇ ਈਸਟਰ ਦੇ ਦਿਨ ਪ੍ਰਾਰਥਨਾ ਕਰਨਾ ਚਾਹੇਗਾ।” ਈ.ਡੀ. ਨੇ ਮਿਸ਼ੇਲ ਅਤੇ ਹੋਰ ਵਿਰੁੱਧ 4 ਅਪ੍ਰੈਲ ਨੂੰ ਦੋਸ਼ ਪੱਤਰ ਦਾਖਲ ਕੀਤਾ ਸੀ। ਦੁਬਈ ਤੋਂ ਮਿਸ਼ੇਲ ਨੂੰ ਭਾਰਤ ਲਿਆਏ ਜਾਣ ਤੋਂ ਬਾਅਦ ਈ.ਡੀ. ਨੇ 22 ਦਸੰਬਰ ਨੂੰ ਉਸ ਨੂੰ ਗ੍ਰਿਫਤਾਰ ਕੀਤਾ ਸੀ।

Check Also

ਪੁਣੇ: ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਨੇ ਵੋਟ ਪਾਈ ਪਰ ਪਤਨੀ ਦਾ ਨਾਂ ਵੋਟਰ ਸੂਚੀ ’ਚੋਂ ਗਾਇਬ

ਪੁਣੇ, 13 ਮਈ ਭਾਰਤੀ ਹਵਾਈ ਫ਼ੌਜ ਦੇ ਸਾਬਕਾ ਮੁਖੀ ਏਅਰ ਚੀਫ ਮਾਰਸ਼ਲ ਪ੍ਰਦੀਪ ਵਸੰਤ ਨਾਇਕ …