Home / Punjabi News / ਕੋਰਟ ਨੇ ਸੀ.ਬੀ.ਆਈ. ਦੀ ਪਟੀਸ਼ਨ ‘ਤੇ ਮੋਈਨ ਕੁਰੈਸ਼ੀ ਨੂੰ ਜਾਰੀ ਕੀਤਾ ਨੋਟਿਸ

ਕੋਰਟ ਨੇ ਸੀ.ਬੀ.ਆਈ. ਦੀ ਪਟੀਸ਼ਨ ‘ਤੇ ਮੋਈਨ ਕੁਰੈਸ਼ੀ ਨੂੰ ਜਾਰੀ ਕੀਤਾ ਨੋਟਿਸ

ਕੋਰਟ ਨੇ ਸੀ.ਬੀ.ਆਈ. ਦੀ ਪਟੀਸ਼ਨ ‘ਤੇ ਮੋਈਨ ਕੁਰੈਸ਼ੀ ਨੂੰ ਜਾਰੀ ਕੀਤਾ ਨੋਟਿਸ

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਸੀ.ਬੀ.ਆਈ. ਦੀ ਪਟੀਸ਼ਨ ‘ਤੇ ਸੋਮਵਾਰ ਨੂੰ ਮਾਸ ਕਾਰੋਬਾਰੀ ਮੋਈਨ ਕੁਰੈਸ਼ੀ ਨੂੰ ਨੋਟਿਸ ਜਾਰੀ ਕੀਤਾ। ਸੀ.ਬੀ.ਆਈ. ਨੇ ਆਪਣੀ ਪਟੀਸ਼ਨ ‘ਚ ਉਹ ਸੁਰੱਖਿਆ ਰਾਸ਼ੀ ਵਧਾਏ ਜਾਣ ਦੀ ਅਪੀਲ ਕੀਤੀ ਹੈ, ਜੋ ਕੁਰੈਸ਼ੀ ਨੇ ਵਿਦੇਸ਼ ਯਾਤਰਾ ਕਰਨ ਲਈ ਜਮ੍ਹਾ ਕਰਵਾਉਣੀ ਹੈ। ਜਸਟਿਸ ਚੰਦਰਸ਼ੇਖਰ ਨੇ ਕੁਰੈਸ਼ੀ ਤੋਂ ਏਜੰਸੀ ਦੀ ਪਟੀਸ਼ਨ ‘ਤੇ ਜਵਾਬ ਤਲੱਬ ਕੀਤਾ ਹੈ। ਪਟੀਸ਼ਨ ‘ਚ ਸੰਯੁਕਤ ਅਰਬ ਅਮੀਰਾਤ ਅਤੇ ਪਾਕਿਸਤਾਨ ਜਾਣ ਦੀ ਮਨਜ਼ੂਰੀ ਮੰਗਣ ਵਾਲੇ ਕੁਰੈਸ਼ੀ ਦੀ ਵਿਦੇਸ਼ ਜਾਣ ਦੀ ਸੁਰੱਖਿਆ ਰਾਸ਼ੀ ਨੂੰ 2 ਕਰੋੜ ਤੋਂ ਵਧਾ ਕੇ 6 ਕਰੋੜ ਕਰਨ ਦੀ ਮੰਗ ਕੀਤੀ ਗਈ ਹੈ।
ਕੁਰੈਸ਼ੀ ਨੂੰ ਹਾਲ ਹੀ ‘ਚ ਗਲਫ਼ ਫੂਡ ਫੈਸਟੀਵਲ ‘ਚ ਹਿੱਸਾ ਲੈਣ ਲਈ 15 ਤੋਂ 23 ਫਰਵਰੀ ਤੱਕ ਸੰਯੁਕਤ ਅਰਬ ਅਮੀਰਾਤ ਜਾਣ ਅਤੇ ਭਤੀਜੀ ਦੇ ਵਿਆਹ ਲਈ 6 ਤੋਂ 20 ਮਾਰਚ ਤੱਕ ਪਾਕਿਸਤਾਨ ਜਾਣ ਦੀ ਮਨਜ਼ੂਰੀ ਦਿੱਤੀ ਗਈ ਸੀ। ਅਦਾਲਤ ਨੇ ਉਸ ਨੂੰ ਬੈਂਕ ਗਾਰੰਟੀ ਦੇ ਤੌਰ ‘ਤੇ 2 ਕਰੋੜ ਰੁਪਏ ਜਮ੍ਹਾ ਕਰਵਾਉਣ ਦਾ ਨਿਰਦੇਸ਼ ਦਿੰਦੇ ਹੋਏ ਸਾਵਧਾਨ ਕੀਤਾ ਕਿ ਕਿਸੇ ਵੀ ਸ਼ਰਤ ਦੀ ਉਲੰਘਣਾ ‘ਤੇ ਜਮ੍ਹਾ ਕਰਵਾਈ ਰਾਸ਼ੀ ਜ਼ਬਤ ਕਰ ਲਈ ਜਾਵੇਗੀ। ਅਦਾਲਤ ਨੇ 2017 ‘ਚ ਕੁਰੈਸ਼ੀ ਨੂੰ ਉਸ ਮਾਮਲੇ ‘ਚ ਜ਼ਮਾਨਤ ਦੇ ਦਿੱਤੀ ਸੀ, ਜਿਸ ‘ਚ ਈ.ਡੀ. ਨੇ ਦੋਸ਼ ਲਗਾਇਆ ਸੀ ਕਿ ਕੁਰੈਸ਼ੀ ਦਿੱਲੀ ‘ਚ ਤੁਰਕਮਾਨ ਗੇਟ ਦੇ ਹਵਾਲਾ ਸੰਚਾਲਕ ਪਰਵੇਜ਼ ਅਲੀ ਅਤੇ ਐੱਮ/ਐੱਸ ਸਾਊਥ ਦਿੱਲੀ ਦੇ ਗ੍ਰੇਟਰ ਕੈਲਾਸ਼-1 ‘ਚ ਮਨੀ ਚੇਂਜਰ (ਦਾਮਿਨੀ) ਰਾਹੀਂ ਹਵਾਲਾ ਲੈਣ-ਦੇਣ ‘ਚ ਸ਼ਾਮਲ ਸੀ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …