Home / Punjabi News / ‘ਐੱਲ. ਐੱਸ. ਪੀ.’ ਨਾਲ ਹੱਥ ਮਿਲਾ ਸਕਦੈ ‘ਅਕਾਲੀ ਦਲ’

‘ਐੱਲ. ਐੱਸ. ਪੀ.’ ਨਾਲ ਹੱਥ ਮਿਲਾ ਸਕਦੈ ‘ਅਕਾਲੀ ਦਲ’

‘ਐੱਲ. ਐੱਸ. ਪੀ.’ ਨਾਲ ਹੱਥ ਮਿਲਾ ਸਕਦੈ ‘ਅਕਾਲੀ ਦਲ’

ਚੰਡੀਗੜ੍ਹ : ਅਕਾਲੀ ਦਲ ਹਰਿਆਣਾ ‘ਚ ‘ਲੋਕਤੰਤਰ ਸੁਰੱਖਿਆ ਪਾਰਟੀ’ (ਐੱਲ. ਐੱਸ. ਪੀ.) ਨਾਲ ਹੱਥ ਮਿਲਾ ਸਕਦਾ ਹੈ। ਇਸ ਦੇ ਲਈ ਐੱਲ. ਐੱਸ. ਪੀ. ਦੇ ਮੁਖੀ ਰਾਜਕੁਮਾਰ ਸੈਣੀ ਨੇ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨਾਲ ਐਤਵਾਰ ਨੂੰ ਮੁਲਾਕਾਤ ਕੀਤੀ ਹੈ, ਜਿਸ ‘ਚ ਪਾਰਟੀ ਨਾਲ ਗਠਜੋੜ ਦੀਆਂ ਸੰਭਾਵਨਾਵਾਂ ‘ਤੇ ਗੱਲਬਾਤ ਕੀਤੀ ਗਈ। ਇਸ ਬਾਰੇ ਬੋਲਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਰਾਜਕੁਮਾਰ ਸੈਣੀ ਨਾਲ ਸਾਡੀ ਗੱਲਬਾਤ ਸ਼ੁਰੂਆਤੀ ਦੌਰ ‘ਚ ਹੈ ਅਤੇ ਅਸੀਂ ਸੂਬੇ ਦੇ ਪੰਜਾਬੀਆਂ ਅਤੇ ਸਿੱਖਾਂ ਦੇ ਹਿੱਤ ‘ਚ ਸਾਰੀਆਂ ਸੰਭਾਵਨਾਵਾਂ ਦਾ ਪਤਾ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ਆਉਣ ਵਾਲੇ ਸਮੇਂ ‘ਚ ਵੀ ਮੀਟਿੰਗਾਂ ਜਾਰੀ ਰਹਿਣਗੀਆਂ। ਜਦੋਂ ਐੱਲ. ਐੱਸ. ਪੀ. ਦੇ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਬਾਰੇ ਸਿਰਸਾ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਦੀ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਬਹੁਜਨ ਸਮਾਜ ਪਾਰਟੀ ਇਕ ਮਜ਼ਬੂਤ ਸੰਗਠਨ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਗਠਜੋੜ ਲਈ ਇਕ ਪਲੱਸ ਪੁਆਇੰਟ ਹੈ। ਸਿਰਸਾ ਨੇ ਕਿਹਾ ਕਿ ਭਾਜਪਾ ਨਾਲ ਉਨ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਹੈ, ਇਸ ਲਈ ਉਹ ਗਠਜੋੜ ਦੀ ਭਾਲ ‘ਚ ਹਨ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …