ਪੱਤਰ ਪ੍ਰੇਰਕ
ਬਠਿੰਡਾ, 3 ਸਤੰਬਰ
ਇੱਥੇ ਪਿੰਡ ਕੋਟਫੋਤਾ ਵਿੱਚ ਨਸ਼ਿਆਂ ਤੋਂ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਪਿੰਡ ਵਾਸੀਆਂ ਦਾ ਇਕੱਠ ਕੀਤਾ ਗਿਆ। ਇਸ ਮੌਕੇ ਨੌਜਵਾਨਾਂ ਨੂੰ ਸੇਧ ਦੇਣ ਲਈ ਬਠਿੰਡਾ ਦਿਹਾਤੀ ਦੇ ਡੀਐੱਸਪੀ ਸ੍ਰੀਮਤੀ ਹਿਨਾ ਗੁਪਤਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਪੁਲੀਸ ਅਧਿਕਾਰੀ ਨੇ ਨਸ਼ਾ ਵੇਚਣ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਉਹ ਬਾਜ਼ ਆ ਜਾਣ ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸੀਨੀਅਰ ‘ਆਪ’ ਆਗੂ ਪਰਮਜੀਤ ਸਿੰਘ ਕੋਟਫੱਤਾ, ਮੀਤ ਪ੍ਰਧਾਨ ਇਕਬਾਲ ਸਿੰਘ ਢਿੱਲੋਂ, ਸੰਦੀਪ ਢਿੱਲੋਂ, ਜਸਵਿੰਦਰ ਸਿੰਘ ਸਾਬਕਾ ਐੱਮਸੀ ਨੇ ਗੁਲਦਸਤਾ ਭੇਟ ਕਰ ਕੇ ਡੀਐੱਸਪੀ ਹਿਨਾ ਗੁਪਤਾ ਦਾ ਸਵਾਗਤ ਕਰਦਿਆਂ ਕੋਟਫੱਤਾ ਨੂੰ ਨਸ਼ਾ ਮੁਕਤ ਕਰਨ ਦਾ ਪ੍ਰਣ ਕੀਤਾ। ਇਸ ਮੌਕੇ ਇਕਬਾਲ ਮੇਟ ਐੱਮਸੀ, ਰਾਜ ਢਿੱਲੋਂ, ਸੁਖਮੰਦਰ ਖਾਨ, ਰਾਮ ਸਿੱਧੂ, ਬਲਰਾਜ ਸ਼ਰਮਾ ਤੇ ਗੁਰਮੇਲ ਸਿੰਘ ਸਾਬਕਾ ਐੱਮਸੀ ਹਾਜ਼ਰ ਸਨ।
The post ਕੋਟਫੱਤਾ ਵਾਸੀ ਨਸ਼ਿਆਂ ਖ਼ਿਲਾਫ਼ ਲਾਮਬੰਦ ਹੋਏ appeared first on punjabitribuneonline.com.
Source link
Asian Tribune Your Multilingual Newspaper covering World and local news News