Home / Punjabi News / ਕਾਲਜ ਵਿਵਾਦ: ਰੋਸ ਮਾਰਚ ਮਗਰੋਂ ਕਾਲਜ ਪ੍ਰਧਾਨ ਦਾ ਪੁਤਲਾ ਸਾੜਿਆ

ਕਾਲਜ ਵਿਵਾਦ: ਰੋਸ ਮਾਰਚ ਮਗਰੋਂ ਕਾਲਜ ਪ੍ਰਧਾਨ ਦਾ ਪੁਤਲਾ ਸਾੜਿਆ

ਖੇਤਰੀ ਪ੍ਰਤੀਨਿਧ
ਬਰਨਾਲਾ, 3 ਸਤੰਬਰ
ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ਮੈਨੇਜਮੈਂਟ ਕਮੇਟੀ ਤੇ ਕੁਝ ਹਟਾਏ ਗਏ ਅਧਿਆਪਕਾਂ ਦਾ ਵਿਵਾਦ ਹੁਣ ਸੜਕਾਂ ’ਤੇ ਆ ਗਿਆ ਹੈ। ‘ਕਾਲਜ ਬਚਾਓ ਸੰਘਰਸ਼ ਕਮੇਟੀ ਸੰਘੇੜਾ’ ਦੀ ਅਗਵਾਈ ਹੇਠ ਪਿੰਡ ਵਾਸੀਆਂ ਤੋਂ ਇਲਾਵਾ ਕਿਸਾਨ ਯੂਨੀਅਨਾਂ, ਸਮਰਥਕ ਪੰਚਾਇਤੀ ਸਖਸ਼ੀਅਤਾਂ ਤੇ ਸੰਸਥਾਵਾਂ ਦੇ ਸਹਿਯੋਗ ਨਾਲ ਕਾਲਜ ਪ੍ਰਧਾਨ ਵਿਰੁੱਧ ਨਗਰ ਸੰਘੇੜਾ ਵਿੱਚ ਰੋਸ ਮਾਰਚ ਕਰਦਿਆਂ ਪ੍ਰਧਾਨ ਦਾ ਪੁਤਲਾ ਸਾੜਿਆ।
ਬੁਲਾਰਿਆਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਪ੍ਰਧਾਨ ਭੋਲਾ ਸਿੰਘ ਵਿਰਕ ਦੀਆਂ ਕਥਿੱਤ ਬੇਨਿਯਮੀਆਂ ਅਤੇ ਘਪਲਿਆਂ ਖਿਲਾਫ਼ ਰੋਸ ਮਾਰਚ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਕਾਲਜ ਸਾਹਮਣੇ ਪੱਕਾ ਮੋਰਚਾ ਲਾ ਕੇ ਸੰਘਰਸ਼ ਕਰ ਰਹੇ ਧਰਨਾਕਾਰੀ ਪ੍ਰਸ਼ਾਸਨ ਪਾਸੋਂ ਕਾਲਜ ਪ੍ਰਧਾਨ ਨੂੰ ਹਟਾ ਕੇ ਪ੍ਰਸ਼ਾਸਕ ਲਾਉਣ ਤੇ ਕਰੀਬ ਡੇਢ ਦਹਾਕੇ ਦਾ ਵਿੱਤੀ ਆਡਿਟ ਕਰਵਾਉਣ ਦੀ ਮੰਗ ਕਰ ਰਹੇ ਹਨ। ਇਸੇ ਤਰ੍ਹਾਂ ਅੱਠ ਅਧਿਆਪਕਾਂ ਵਿਰੁੱਧ ਕਥਿਤ ਮਨਘੜਤ ਦੋਸ਼ ਲਾ ਕੇ ਦਰਜ ਕਰਵਾਇਆ ਪੁਲੀਸ ਕੇਸ ਰੱਦ ਕਰਨ ਦੀ ਮੰਗ ਵੀ ਕੀਤੀ ਗਈ। ਰੋਸ ਮਾਰਚ ਕਾਲਜ ਗੇਟ ਤੋਂ ਸ਼ੁਰੂ ਹੋ ਕੇ ਪਿੰਡ ’ਚੋਂ ਹੁੰਦਾ ਹੋਇਆ ਵਾਪਸ ਕਾਲਜ ਸੰਘੇੜਾ ਦੇ ਗੇਟ ਅੱਗੇ ਸਮਾਪਤ ਹੋਇਆ ਤੇ ਅਖੀਰ ’ਚ ਮੌਜੂਦਾ ਪ੍ਰਧਾਨ ਦਾ ਪੁਤਲਾ ਫੂਕਿਆ ਅਤੇ ਅਸਤੀਫ਼ੇ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਰਾਮ ਸਿੰਘ ਕਲੇਰ, ਮੇਜਰ ਸਿੰਘ ਕਿਸਾਨ ਯੂਨੀਅਨ ਡਕੌਂਦਾ, ਨੱਥਾ ਸਿੰਘ ਕਿਸਾਨ ਯੂਨੀਅਨ ਕਾਦੀਆਂ, ਜਸਨਜੀਤ ਸਿੰਘ ਸਰਪੰਚ ਅਮਲਾ ਸਿੰਘ ਵਾਲਾ, ਬਲਵੀਰ ਸਿੰਘ ਲੱਕੀ ਐੱਮਸੀ, ਗੁਰਪ੍ਰੀਤ ਸਿੰਘ ਸੋਨੀ ਐੱਮਸੀ ਤੇ ਹੋਰਾਂ ਨੇ ਸੰਬੋਧਨ ਕੀਤਾ। ਕਾਲਜ ਪ੍ਰਧਾਨ ਭੋਲਾ ਸਿੰਘ ਵਿਰਕ ਨੇ ਬੇਨਿਯਮੀਆਂ ਦੇ ਦੋਸ਼ਾਂ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਕੁੱਝ ਅਧਿਆਪਕਾਂ ਨੂੰ ਬੇਨਿਯਮੀਆਂ ਕਾਰਨ ਵਿਧੀਵਤ ਢੰਗ ਨਾਲ ਹਟਾਇਆ ਗਿਆ ਹੈ ਜਿਨ੍ਹਾਂ ਖਿਲਾਫ਼ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਕੇਸ ਦਰਜ ਹੈ। ਉਨ੍ਹਾਂ ਕਿਹਾ ਕਿ ਇਹ ਧਰਨਾ ਇਸ ਤੋਂ ਬਚਣ ਦੀ ਇੱਕ ਕਵਾਇਦ ਹੈ।

The post ਕਾਲਜ ਵਿਵਾਦ: ਰੋਸ ਮਾਰਚ ਮਗਰੋਂ ਕਾਲਜ ਪ੍ਰਧਾਨ ਦਾ ਪੁਤਲਾ ਸਾੜਿਆ appeared first on punjabitribuneonline.com.


Source link

Check Also

ਲਾਰੈਂਸ ਵੋਂਗ ਬਣੇ ਸਿੰਗਾਪੁਰ ਦੇ ਨਵੇਂ ਪ੍ਰਧਾਨ ਮੰਤਰੀ

ਸਿੰਗਾਪੁਰ, 15 ਮਈ ਅਰਥਸ਼ਾਸਤਰੀ ਲਾਰੈਂਸ ਵੋਂਗ ਨੇ ਅੱਜ ਇਸ ਮੁਲਕ ਦੇ ਚੌਥੇ ਪ੍ਰਧਾਨ ਮੰਤਰੀ ਵਜੋਂ …