ਅੰਮ੍ਰਿਤਸਰ : ਕਾਂਗਰਸ ਦੀ ਅੰਦਰੂਨੀ ਖਟਾਸ ਵੱਧਦੀ ਜਾ ਰਹੀ ਹੈ। ਪਹਿਲਾਂ ਸਿੱਧੂ ਤੇ ਹੁਣ ਬਾਜਵਾ ਦੇ ਬਿਆਨਾਂ ਨੇ ਕਾਂਗਰਸ ਦੀ ਅੰਦਰੂਨੀ ਖਟਾਸ ਨੂੰ ਜਗ-ਜਾਹਿਰ ਕਰ ਦਿੱਤਾ ਹੈ। ਬਾਜਵਾ ਦੇ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ‘ਤੇ ਦਿੱਤੇ ਗਏ ਬਿਆਨ ਤੇ ਫੂਲਕਾ ਦੇ ਬੇਅਦਬੀ ਮਾਮਲੇ ‘ਚ ਲਗਾਏ ਗਏ ਦੋਸ਼ਾਂ ‘ਤੇ ਸੁਖਜਿੰਦਰ ਸਿੰਘ ਸੁੱਖ ਸਰਕਾਰੀਆ ਨੇ ਜਵਾਬ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬਾਜਵਾ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਤੇ ਬੇਅਦਬੀ ਮਾਮਲੇ ‘ਚ ਵੀ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਮਾਈਨਿੰਗ ਮਾਮਲੇ ‘ਚ ਬੋਲਦਿਆਂ ਕਿਹਾ ਕਿ ਪਠਾਨਕੋਟ ‘ਚ ਨਾਜਾਇਜ਼ ਮਾਈਨਿੰਗ ਨਹੀਂ ਹੋ ਰਹੀ ਤੇ ਨਿਯਮਾਂ ਦੇ ਅਨੁਸਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਨਾਜਾਇਜ਼ ਮਾਈਨਿੰਗ ‘ਤੇ ਬਾਜਵਾ ਦੇ ਦਿੱਤੇ ਗਏ ਬਿਆਨ ਨੂੰ ਗਲਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਿਸ ਜਗ੍ਹਾ ‘ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਸੀ ਉਹ ਉਸ ਜਗ੍ਹਾ ਦੇ ਮੈਂਬਰ ਆਫ ਪਾਰਲੀਮੈਂਟ ਸਨ ਤਾਂ ਉਸ ਸਮੇਂ ਉਨ੍ਹਾਂ ਕੰਮ ਕਿਉਂ ਨਹੀਂ ਕੀਤਾ।
Check Also
Moga ‘ਚ ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ ! ਬਜ਼ੁਰਗ ਦੀ ਮੌਤ ,ਇਲਾਜ ਦੌਰਾਨ ਤੋੜਿਆ ਦਮ
Moga Murder Case : ਮੋਗਾ ਜ਼ਿਲ੍ਹੇ ਦੇ ਥਾਣਾ ਅਜੀਤਵਾਲ ਅਧੀਨ ਪਿੰਡ ਚੂਹੜਚੱਕ ਵਿੱਚ ਪੁਰਾਣੀ ਰੰਜਿਸ਼ …
Asian Tribune Your Multilingual Newspaper covering World and local news News