Home / World / ਕੈਪਟਨ ਨੇ ਮਾਰਿਆ ਪੰਜਾਬ ਦੀ ਜਨਤਾ ਦੀ ਪਿੱਠ ‘ਚ ਛੁਰਾ : ਕੇਜਰੀਵਾਲ

ਕੈਪਟਨ ਨੇ ਮਾਰਿਆ ਪੰਜਾਬ ਦੀ ਜਨਤਾ ਦੀ ਪਿੱਠ ‘ਚ ਛੁਰਾ : ਕੇਜਰੀਵਾਲ

3ਮੋਰਿੰਡਾ : ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਤੋਂ ਆਪਣੇ ਲਈ ਅਤੇ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਜਿਤਾਉਣ ਲਈ ਚੋਣ ਲੜ ਕੇ ਪੰਜਾਬ ਦੀ ਜਨਤਾ ਨੂੰ ਧੋਖਾ ਦੇ ਰਹੇ ਹਨ। ਇਹ ਕਹਿਣਾ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ। ਮੋਰਿੰਡਾ ‘ਚ ਕੇਜਰੀਵਾਲ ਵਲੋਂ ਸ੍ਰੀ ਚਮਕੌਰ ਸਾਹਿਬ ਤੋਂ ਉਮੀਦਵਾਰ ਡਾ. ਚਰਨਜੀਤ ਸਿੰਘ ਚੰਨੀ ਲਈ ਵੋਟ ਦੀ ਅਪੀਲ ਕਰਦੇ ਹੋਏ ਰੈਲੀ ਕੱਢੀ ਗਈ। ਉਥੇ ਹੀ ਕੇਜਰੀਵਾਲ ਨੇ ਦੂਜੀਆਂ ਪਾਰਟੀਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਵਾਰ ਪੰਜਾਬ ਦੇ ਲੋਕ ਬਾਦਲਾਂ ਅਤੇ ਕੈਪਟਨ ਨੂੰ ਮਜ਼ਾ ਜ਼ਰੂਰ ਚਖਾਉਣਗੇ।
ਅਰਵਿੰਦ ਕੇਜਰੀਵਾਲ ਵਲੋਂ ਕੱਢੀ ਗਈ ਰੈਲੀ ਦੌਰਾਨ ਅਕਾਲੀ ਦਲ ਅਤੇ ਕਾਂਗਰਸ ਛੱਡ ਕੇ ਬਹੁਤ ਸਾਰੇ ਪਰਿਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਹਨ ਅਤੇ ਬਹੁਤ ਸਾਰੇ ਪਰਿਵਾਰਾਂ ਵਲੋਂ ‘ਆਪ’ ਨੂੰ ਬਾਹਰੋਂ ਸਮਰਥਨ ਦਿੱਤਾ ਜਾ ਰਿਹਾ ਹੈ।

Check Also

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …