ਐਡਮਿੰਟਨ(ਰਘਬੀਰ ਬਲਾਸਪੁਰੀ)ਐਡਮਿੰਟਨ ਸਹਿਰ ਦੇ ਸੀਨਿਅਰ ਸੈਟਰ ਵਿਚ ਕੈਨੇਡਾ ਦਾ 151 ਜਨਮ ਦਿਨ ਬਹੁਤ ਹੀ ਧੂਮ ਧਾਮ ਨਾਲ ਮਣਾਇਆ ਗਿਆ।ਇਸ ਸਮੇ ਝੰਡਾ ਲਹਿਰਾਣ ਦੀ ਰਸਮ ਅਦਾ ਕੀਤੀ ਗਈ।ਮੁੱਖ ਮਹਿਮਾਣ ਅਲਬਰਟਾ ਦੀ ਮੰਤਰੀ ਕਰਸਿਟੀਨਾ ਗਰੇ ਐਮ.ਐਲ.ਏ ਐਡਮਿੰਟਨ ਮਿੱਲਵੁੱਡ,ਐਮ.ਐਲ.ਏ. ਐਡਮਿੰਟਨ ਮਿੱਲਕਰੀਕ ਡੈਨੀਸ ਵੁਲਰਡ,ਐਮ.ਐਲ.ਏ. ਐਡਮਿੰਟਨ ਐਲਸਿਰੀ ਰੌਡ ਲੁਲਾਇਆ ਸਨ ।ਫੈਡਰਲ ਮੰਤਰੀ ਅਮਰਜੀਤ ਸੋਹੀ,ਸਾਬਕਾ ਐਮ.ਐਲ.ਏ ਪੀਟਰ ਸੰਧੂ,ਅਲਬਰਟਾ ਪਾਰਟੀ ਦੇ ਐਲਸਰੀ ਤੋ ਉਮੀਦਵਾਰ ਯੱਸ ਸਰਮਾ,ਪਾਲ ਸਿੰਘ ਪੁਰੇਵਾਲ,ਸਾਬਕਾ ਐਮ .ਐਲ.ਏ ਭਰਤ ਅੱਗਨੀ ਹੋਤਰੀ ਤੋ ਬਿਨਾ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆ ਨੇ ਆਪਣੀ ਹਾਜਰੀ ਲੁਆਈ।ਸਥਾਨਕ ਕਲਾਕਾਰਾਂ ਨੇ ਆਪਣੇ ਗੀਤਾਂ ਕਵਿਤਾਵਾਂ ਨਾਲ ਭਰਪੂਰ ਤਾੜੀਆਂ ਦੀ ਗੱੜਗਾਹਟ ਵਿਚ ਦਾਦ ਖੱਟੀ।ਕੇਕ ਕੱਟਣ ਦੀ ਰਸਮ ਤੋ ਬਾਅਦ ਵਿਚ ਸਾਰਿਆ ਦੇ ਲਈ ਚਾਹ ਪਣੀ ਦਾ ਪ੍ਰਬੰਧ ਵੀ ਕੀਤਾ ਗਿਆ ਸੀ।ਜੋਰਾ ਸਿੰਘ ਝੱਜ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ।
Check Also
28th Calgary Nagar Kirtan
Hundreds and thousands attended the 28th Calgary Nagar Kirtan held last week. Alberta …
Asian Tribune Your Multilingual Newspaper covering World and local news News


