ਐਡਮਿੰਟਨ (ਰਘਵੀਰ ਬਲਾਸਪੁਰੀ) ਬੀਤੇ ਦਿਨੀ ਅਲਬਰਟਾ ਦੇ ਸਹਿਰ ਐਡਮਿੰਟਨ ਸਹਿਰ ਦੇ ਸਾਊਥ ਸਾਇਡ ਵਿਲਮਾਦੀ ਬੇਕਰ ਸਕੂਲ ਦੀਆਂ ਗਰਾਉਡਾ ਵਿਚ ਗਰੀਨ ਸਕਾਲਰ ਨਾਮ ਦੀ ਸੰਸਥਾ ਦੇ ਵੱਲੋ ਕੁਲਦੀਪ ਕੌਰ ਸਰਾਭਾ ਤੇ ਵਰਿੰਦਰ ਭੁੱਲਰ ਵੱਲੋ ਤੀਆਂ ਦੇ ਮੇਲੇ ਦਾ ਆਯੋਜਨ ਕੀਤਾ ਗਿਆ।ਇਸ ਮੇਲੇ ਵਿਚ ਬੀਬੀਆਂ ਨੇ ਭਰਪੂਰ ਆਨੰਦ ਮਾਣਿਆ,ਇਹ ਮੇਲਾ ਬਿਲਕੁਲ ਹੀ ਮੁਫਤ ਸੀ।ਇਸ ਵਿਚ ਗਿੱਧੇ ਭੰਗੜੇ ਤੋ ਇਲਾਵਾ ਲੰਮੀ ਹੇਕ ਵਾਲੇ ਗੀਤ,ਘੋੜੀਆਂ।ਸੁਹਾਗ ਤੇ ਵਿਆਹਾਂ ਦੇ ਸਾਰੇ ਸਗਣਾਂ ਨਾਲ ਸਬੰਧਤ ਵੰਨਗੀਆਂ ਪੇਸ ਕੀਤੀਆ ਗਈਆ ਸਨ।ਖਾਣ ਪੀਣ ਵਾਲੇ ਸਟਾਲਾਂ ਤੋ ਬਿਨਾ ਹੋਰ ਵਸਤਾ ਵੰਗ ਚੂੜੀਆਂ,ਜੁੱਤੀਆ ,ਹਾਰ ਸਿੰਗਾਰ ਦਾ ਸਮਾਨ ਖਰੀਦਣ ਲਈ ਸਟਾਲਾਂ ਵੀ ਲੱਗੀਆਂ ਹੋਈਆ ਸਨ।ਛੋਟੀਆਂ ਬੱਚੀਆ ਤੋ ਲੈ ਕੇ ਵੱਡੀ ਉਮਰ ਦੀਆ ਬੀਬੀਆਂ ਨੇ ਇਸ ਮੇਲੇ ਦਾ ਆਨੰਦ ਮਾਣਿਆ।ਸਟਾਲਾਂ ਤੇ ਨਸਿਆਂ ਤੋ ਬੱਚਣ,ਬੀਬੀਆਂ ਦਾ ਮੁਫਤ ਵਿਚ ਬਲੱਡ ਪ੍ਰੈਸਰ ਚੈਕ ਕਰਨ ਅਤੇ ਵਧੀਆ ਖਾਣ ਪੀਣ ਦੇ ਲਈ ਜਾਣਕਾਰੀ ਵੀ ਦਿੱਤੀ ਜਾ ਰਹੀ ਸੀ।ਤੀਆਂ ਦੇ ਮੇਲੇ ਵਿਚ ਬੀਬੀਆਂ ਨੇ ਖੁੱਲੇ ਗਿੱਧੇ ਦੇ ਪਿੜ ਵੀ ਮੱਲੇ ਹੋਏ ਸਨ।ਇਹ ਇਕ ਵਾਰ ਫਿਰ ਸਫਲ ਕੋਸਿਸ ਰਹੀ ਹੈ।ਬੀਬੀਆ ਦੇ ਬੈਠਣ ਦਾ ਵੀ ਬਹੁਤ ਹੀ ਵਧੀਆ ਪ੍ਰਬੰਧ ਸੀ। ਪ੍ਰਬੰਧਕਾਂ ਤੋ ਅਗਲੇ ਸਾਲ ਫਿਰ ਤੀਆਂ ਦਾ ਮੇਲਾ ਕਰਾਉਣ ਦਾ ਵਾਅਦਾ ਲੈਣ ਤੋ ਬਾਅਦ ਫਿਰ ਇਕਠੀਆ ਹੋਈਆ ਬੀਬੀਆ ਨੇ ਤੀਆਂ ਦੀ ਬੱਲੋ ਪਾਈ ਮੇਲੇ ਨੂੰ ਕੈਮਰਿਆ ਵਿਚ ਬੰਦ ਕਰਨ ਦੇ ਲਈ ਲੋਕ ਅਵਾਜ,ਸਾਊਥ ਏਸੀਆਂ ਅਖਬਾਰ ਤੋ ਅੰਤਰਰਾਸਟਰੀ ਪਤਰਕਾਰ ਜਰਨੈਲ ਬਸੋਤਾ,ਹਰਮਨੀ ਟੀ.ਵੀ. ਤੇ ਏਸੀਅਨ ਟ੍ਰਿਬੂਅਨ ਤੋ ਯੱਸ ਸਰਮਾ ਤੇ ਰਘਬੀਰ ਬਲਾਸਪੁਰੀ,ਦੇਸ ਪ੍ਰਦੇਸ ਟਾਈਮਜ ਤੋ ਦੀਪਕ ਕੁਮਾਰ, ਕਮਲ ਲਾਇਲ ਤੋ ਇਲਾਵਾ ਹੋਰ ਪਹੁੰਚੇ ਹੋਏ ਸਾਰੇ ਮੀਡੀਏ ਦਾ ਅਤੇ ਜਿਨਾ ਸਪਾਸਰਾਂ ਨੇ ਆਰਥਿਕ ਤੌਰ ਤੇ ਮੇਲੇ ਨੂੰ ਸਫਲ ਕਰਨ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ।ਊਹਨਾ ਸਾਰਿਆ ਦਾ ਸਟੇਜ ਤੋ ਵਾਰ ਵਾਰ ਮੇਲੇ ਦੀ ਮੁੱਖ ਪ੍ਰਬੰਧਕ ਕੁਲਦੀਪ ਕੌਰ ਸਰਾਬਾ ਵੱਲੋ ਤੇ ਗੁਰਜੀਤ ਕੌਰ ਬਰਾੜ ,ਜਸਮੇਲ ਕੌਰ ਬਾਠ,ਜਰਨੈਲ ਕੌਰ ਸਿੱਧੂ,ਹਹਿੰਦਰ ਕੌਰ ਬੋਪਾਰਾਏ,ਪ੍ਰਿ.ਸੁਟਜੀਤ ਕੌਰ ਧਾਲੀਵਾਲ,ਅਰਵਿੰਦਰ ਕੌਰ ਭੁੱਲਰ,ਹਰਪੀਤ ਕੌਰ ਬਾਸੀ,ਵੱਲੋ ਧੰਨਵਾਦ ਕੀਤਾ ਗਿਆ।ਸਫਲ ਮੇਲੇ ਦੀਆਂ ਪ੍ਰਬੰਧਕਾਂ ਨੂੰ ਬਹੁਤ ਬਹੁਤ ਵਧਾਈਆਂ।
Check Also
28th Calgary Nagar Kirtan
Hundreds and thousands attended the 28th Calgary Nagar Kirtan held last week. Alberta …
Asian Tribune Your Multilingual Newspaper covering World and local news News

