Home / Punjabi News / ਕੈਨੇਡਾ ’ਚ ਗਰਮੀ ਨੇ 82 ਸਾਲ ਦੇ ਰਿਕਾਰਡ ਤੋੜੇ

ਕੈਨੇਡਾ ’ਚ ਗਰਮੀ ਨੇ 82 ਸਾਲ ਦੇ ਰਿਕਾਰਡ ਤੋੜੇ

ਵੈਨਕੂਵਰ (ਗੁਰਮਲਕੀਅਤ ਸਿੰਘ ਕਾਹਲੋਂ): ਕੈਨੇਡਾ ਵਿਚ ਗਰਮੀ ਨੇ 82 ਸਾਲ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਕਈ ਥਾਈਂ ਤਾਂ ਤੰਦੂਰ ਵਾਂਗ ਤਪਣ ਵਾਲੇ ਹਾਲਾਤ ਬਣੇ ਹੋਏ ਹਨ। ਮੌਸਮ ਪੱਖੋਂ ਦੁਨੀਆ ਵਿਚ ਨੰਬਰ ਇਕ ਮੰਨਿਆ ਜਾਣ ਵਾਲਾ ਬ੍ਰਿਟਿਸ਼ ਕੋਲੰਬੀਆ ਸੂਬਾ ਦੋ ਦਿਨਾਂ ਤੋਂ ਤੰਦੂਰ ਵਾਂਗ ਤਪ ਰਿਹਾ ਹੈ। ਇੱਥੋਂ ਦੇ ਲਿੰਟਲ ਸ਼ਹਿਰ ਵਿਚ ਅੱਜ ਦਾ ਤਪਮਾਨ 48 ਡਿਗਰੀ ਸੈਲਸੀਅਸ ਨੂੰ ਛੂਹ ਗਿਆ। ਗਰਮੀ ਨੇ ਕੈਨੇਡਾ ਦੇ ਸੂਬਿਆਂ ਦੇ ਵਾਤਾਵਰਨ ਤੇ ਤਾਪਮਾਨ ਦੇ ਫ਼ਰਕ ਮਿਟਾ ਦਿੱਤੇ ਹਨ। ਟੋਰਾਂਟੋ, ਐਡਮਿੰਟਨ, ਸਸਕੈਚਵਨ, ਰਿਜਾਈਨਾ, ਮੌਂਟਰੀਆਲ, ਕੈਲਗਰੀ, ਵਿਨੀਪੈਗ, ਓਟਵਾ ਤੇ ਪ੍ਰਿੰਸ ਜੌਰਜ ਸ਼ਹਿਰ ਦੋ ਦਿਨਾਂ ਤੋਂ ਤਪ ਰਹੇ ਹਨ।


Source link

Check Also

ਪਟਿਆਲਾ ‘ਚ ਭਰਾ ਨੂੰ ਵੀਡੀਓ ਭੇਜ ਭੈਣ ਨੇ ਕੀਤਾ ਸੁਸਾਈਡ, ਮਰਨ ਤੋਂ ਪਹਿਲਾਂ-ਪਤੀ ਕਹਿੰਦਾ ਮੈਨੂੰ ਛੱਡ ਦੇ…

Patiala News: ਪਟਿਆਲਾ ਵਿੱਚ ਔਰਤ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ, …