Home / Punjabi News / ਅਮਿਤ ਸ਼ਾਹ ਦਾ ਵੱਡਾ ਐਲਾਨ- ਜੇ ਭਾਜਪਾ ਜਿੱਤਦੀ ਹੈ ਤਾਂ ਬੰਗਾਲ ਦੀ ਧਰਤੀ ਤੋਂ ਹੋਏਗਾ ਅਗਲਾ ਮੁੱਖ ਮੰਤਰੀ

ਅਮਿਤ ਸ਼ਾਹ ਦਾ ਵੱਡਾ ਐਲਾਨ- ਜੇ ਭਾਜਪਾ ਜਿੱਤਦੀ ਹੈ ਤਾਂ ਬੰਗਾਲ ਦੀ ਧਰਤੀ ਤੋਂ ਹੋਏਗਾ ਅਗਲਾ ਮੁੱਖ ਮੰਤਰੀ

ਅਮਿਤ ਸ਼ਾਹ ਦਾ ਵੱਡਾ ਐਲਾਨ- ਜੇ ਭਾਜਪਾ ਜਿੱਤਦੀ ਹੈ ਤਾਂ ਬੰਗਾਲ ਦੀ ਧਰਤੀ ਤੋਂ ਹੋਏਗਾ ਅਗਲਾ ਮੁੱਖ ਮੰਤਰੀ

ਐਤਵਾਰ ਨੂੰ ਪੱਛਮੀ ਬੰਗਾਲ ਦੌਰੇ ਦੇ ਦੂਜੇ ਅਤੇ ਆਖਰੀ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਮਤਾ ਸਰਕਾਰ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਅਮਿਤ ਸ਼ਾਹ ਨੇ ਬੋਲਪੁਰ ਤੋਂ ਬੀਰਭੂਮ ਤੱਕ ਵੱਡਾ ਰੋਡ ਸ਼ੋਅ ਕੀਤਾ। ਇਸ ਰੋਡ ਸ਼ੋਅ ਤੋਂ ਬਾਅਦ ਪ੍ਰੈਸ ਕਾਨਫਰੰਸ ਵਿਚ ਅਮਿਤ ਸ਼ਾਹ ਨੇ ਕਿਹਾ ਕਿ ਜੇ ਭਾਜਪਾ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਜਿੱਤ ਜਾਂਦੀ ਹੈ ਤਾਂ ਇੱਥੇ ਦੀ ਧਰਤੀ ਦਾ ਲਾਲ ਹੀ ਅਗਲਾ ਸੀਐਮ ਹੋਏਗਾ।

ਕੋਲਕਾਤਾ: ਇੱਕ ਵਾਰ ਫਿਰ ਪੱਛਮੀ ਬੰਗਾਲ ਨੂੰ ‘ਸੋਨਾਰ ਬਾਂਗਲਾ’ ਵਿਚ ਬਦਲਣ ਦਾ ਵਾਅਦਾ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਜੇ ਭਾਜਪਾ 2021 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਜਾਂਦੀ ਹੈ ਤਾਂ ਇੱਥੇ ਦੀ ‘ਮਿੱਟੀ ਕਾ ਲਾਲ’ ਹੀ ਸੂਬੇ ਦਾ ਅਗਲਾ ਮੁੱਖ ਮੰਤਰੀ ਬਣੇਗਾ। ਸ਼ਾਹ ਨੇ ਬੋਲਪੁਰ ਵਿੱਚ ਕਿਹਾ, “ਮੈਂ ਭਰੋਸਾ ਦਿੰਦਾ ਹਾਂ ਕਿਜੇ ਭਾਜਪਾ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਜਿੱਤ ਜਾਂਦੀ ਹੈ ਤਾਂ ਇੱਥੇ ਦੀ ਧਰਤੀ ਦਾ ਲਾਲ ਹੀ ਅਗਲਾ ਸੀਐਮ ਹੋਏਗਾ। ਅਗਲਾ ਸੀਐਮ ਉਮੀਦਵਾਰ ਸਿਰਫ ਬੰਗਾਲੀ ਹੀ ਹੋਵੇਗਾ।”

ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਕੁਸ਼ਾਸਨ ਵਿਰੁੱਧ ਆਪਣਾ ਵਿਰੋਧ ਜਤਾਉਣ ਲਈ ਹੁਣ ਬਹੁਤ ਸਾਰੇ ਲੋਕ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ, “ਅਸੀਂ ਬੰਗਾਲ ਵਿੱਚ 200 ਤੋਂ ਵੱਧ ਵਿਧਾਨ ਸਭਾ ਸੀਟਾਂ ਨਾਲ ਅਗਲੀ ਸਰਕਾਰ ਬਣਾਵਾਂਗੇ।”

ਉਨ੍ਹਾਂ ਰੋਡ ਸ਼ੋਅ ‘ਚ ਕਿਹਾ, “ਮੈਂ ਆਪਣੀ ਜ਼ਿੰਦਗੀ ਵਿਚ ਅਜਿਹਾ ਰੋਡ ਸ਼ੋਅ ਨਹੀਂ ਵੇਖਿਆ। ਇਹ ਰੋਡ ਸ਼ੋਅ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਬੰਗਾਲ ਦੇ ਲੋਕਾਂ ਦੇ ਪਿਆਰ ਅਤੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਬੰਗਾਲ ਦੇ ਲੋਕ ਤਬਦੀਲੀ ਚਾਹੁੰਦੇ ਹਨ।”

ਅਮਿਤ ਸ਼ਾਹ ਨੇ ਕਿਹਾ – ਪੱਛਮੀ ਬੰਗਾਲ ਵਿਚ ਰਾਜਨੀਤਿਕ ਹਿੰਸਾ ਸਿਖਰ ‘ਤੇ ਹੈ, ਅਸੀਂ ਜਮਹੂਰੀ ਢੰਗ ਨਾਲ ਜਵਾਬ ਦਿਆਂਗੇ। ਇਸ ਦੌਰਾਨ ਉਨ੍ਹਾਂ ਨੇ ਸੂਬੇ ਦੀ ਟੀਐਮਸੀ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਭਾਜਪਾ ਪ੍ਰਧਾਨ ਜੇਪੀ ਨੱਡਾ ’ਤੇ ਹੋਏ ਹਮਲੇ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਹਿੰਸਾ ਦਾ ਲੋਕਤੰਤਰੀ ਜਵਾਬ ਦੇਵਾਂਗੇ। ਆਉਣ ਵਾਲੀਆਂ ਚੋਣਾਂ ਵਿਚ ਇਸ ਸਰਕਾਰ ਨੂੰ ਹਰਾਉਂਦੇ ਹੋਏ ਦਿਖਾਏਗਾ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ, “ਲੋਕਤੰਤਰ ਵਿੱਚ ਹਰੇਕ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ। ਤੁਹਾਡੇ ਸੁਨੇਹੇ ਨੂੰ ਲੋਕਾਂ ਤਕ ਪਹੁੰਚਾਉਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਸ਼ਾਸਨ ਕਰਨ ਵਾਲੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹ ਸੁਨਿਸ਼ਚਿਤ ਕਰਨ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਲੋਕਾਂ ਤੱਕ ਪਹੁੰਚਣ ਦੇ ਯੋਗ ਹੋਣ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ, “ਮੇਰਾ ਮੰਨਣਾ ਹੈ ਕਿ ਇਹ ਹਮਲਾ ਭਾਰਤ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ‘ਤੇ ਹਮਲਾ ਨਹੀਂ, ਬਲਕਿ ਬੰਗਾਲ ਵਿੱਚ ਲੋਕਤੰਤਰ ਪ੍ਰਣਾਲੀ ‘ਤੇ ਹਮਲਾ ਹੈ। ਇਸ ਦੀ ਪੂਰੀ ਜ਼ਿੰਮੇਵਾਰੀ ਤ੍ਰਿਣਮੂਲ ਕਾਂਗਰਸ ਸਰਕਾਰ ਦੀ ਹੈ। ਅਜਿਹੀਆਂ ਘਟਨਾਵਾਂ ਉਸ ਸਮੇਂ ਰੂਪ ਧਾਰ ਲੈਂਦੀਆਂ ਹਨ ਜਦੋਂ ਸ਼ਕਤੀ ਦੀ ਹਉਮੈ ਸਿਰ ‘ਤੇ ਚੜ ਜਾਂਦੀ ਹੈ।”

News Credit ABP Sanjha

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …